ਕੈਂਸਰ ਵਾਰੀਅਰ ਕੈਨੇਡਾ ਫਾਉਂਡੇਸ਼ਨ ਜੋ ਕਿ ਕੈਂਸਰ ਪ੍ਰਤੀ ਜਾਗਰੁਕਤਾ ਪੈਦਾ ਕਰਨ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਦੀ ਰਹਿੰਦੀ ਹੈ।ਕੋਵਿਡ-19 ਮਹਾਂਮਾਰੀ ਦੌਰਾਨ ਸੰਸਥਾ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਫੂਡ ਦੀ ਸੇਵਾ ਵੀ ਕੀਤੀ ਗਈ। ਇਸੇ ਦੌਰਾਨ ਫੈਡਰਲ ਸਰਕਾਰ ਵੱਲੋਂ ਕਮਿਊਨਟੀ ਫੂਡ ਸੈਂਟਰਜ਼ ਆਫ ਕੈਨੇਡਾ ਨੂੰ ਗ੍ਰਾਂਟ ਮੁਹਈਆ ਕਰਵਾਈ ਗਈ ਤਾਂ ਜੋ ਲੋੜਵੰਦ ਕੈਨੇਡੀਅਨਾਂ ਤੱਕ ਭੋਜਨ ਪਹੁੰਚ ਸਕੇ।
ਇਸ ਆਰਗੇਨਾਈਜੇਸ਼ਨ ਵੱਲੋਂ ਅੱਗੇ ਕਮਿਊਨਟੀ ਸੰਸਥਾਵਾਂ ਨੂੰ ਗ੍ਰਾਂਟ ਮੁਹਈਆ ਕਰਵਾਈ ਗਈ। ਜਿਸ ਤਹਿਤ ਕੈਂਸਰ ਵਾਰੀਅਰ ਕੈਨੇਡਾ ਫਾਉਂਡੇਸ਼ਨ ਨੂੰ ਵੀ 50 ਹਜ਼ਾਰ ਡਾਲਰ ਦੀ ਗ੍ਰਾਂਟ ਪ੍ਰਾਪਤ ਹੋਈ। ਪ੍ਰਬੰਧਕ ਨਵਨੀਤ ਸ਼ਰਮਾ ਨੇ ਦੱਸਿਆ ਕਿ ਫੈਡਰਲ ਸਰਕਾਰ ਦੀ ਸਹਾਇਤਾ ਨਾਲ ਜ਼ਰੂਰਮੰਦਾਂ ਨੂੰ ਫੂਡ ਅਤੇ ਗਿਫ਼ਟ ਕਾਰਡਜ਼ ਡੌਨੇਟ ਕੀਤੇ ਗਏ ਹਨ। ਇਹ ਕਾਰਜ ਨਿਰੰਤਰ 31 ਜੁਲਾਈ ਤੱਕ ਜਾਰੀ ਰਹਿਣਗੇ।
ਬੁਆਏਜ਼ ਐਂਡ ਗਰਲਜ਼ ਕਲੱਬ ਵਿਖੇ ਇਹ ਡੁਨੇਸ਼ਨ ਪ੍ਰੋਗਰਾਮ ਦੌਰਾਨ ਵਲੰਟੀਅਰਾਂ ਤੋਂ ਇਲਾਵਾ ਐਮਪੀ ਸੋਨੀਆ ਸਿੱਧੂ ਵੀ ਹਾਜ਼ਰ ਰਹੇ।ਜਿੰਨ੍ਹਾਂ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਅਪੀਲ ਕੀਤੀ ਕਿ ਬੁਕਿੰਗ ਕਰਵਾ ਕੇ ਵੈਕਸੀਨ ਜ਼ਰੂਰ ਲਗਵਾਈ ਜਾਵੇ।