ਕੈਨੇਡੀਅਨਜ਼ ਜਲਦ ਹੀ ਨਿਕਲ ਸਕਣਗੇ ਗਾਜ਼ਾ ਚੋਂ : ਵਿਦੇਸ਼ ਮੰਤਰੀ ਮੈਲੇਨੀ ਜੋਲੀ

Rajneet Kaur
2 Min Read

ਓਟਾਵਾ:  ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ  ਹੈ ਕਿ ਕੈਨੇਡੀਅਨਜ਼ ਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਦਿਨਾ ਵਿੱਚ ਗਾਜ਼ਾ ਤੋਂ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਮੈਲੇਨੀ ਜੋਲੀ ਨੇ ‘X ‘ਤੇ ਇੱਕ ਅਪਡੇਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਬਾਰੇ ਇਜ਼ਰਾਈਲ ਵਿੱਚ ਆਪਣੇ ਹਮਰੁਤਬਾ ਐਲੀ ਕੋਹੇਨ ਨਾਲ ਗੱਲ ਕੀਤੀ ਹੈ।

ਉਨ੍ਹਾਂ ਦਸਿਆ ਕਿ  ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮਿਸਰ ਦਾ ਸਹਿਯੋਗ ਵੀ ਮਿਲਿਆ ਹੈ। ਹਾਲਾਂਕਿ ਰਫਾਹ ਰਾਹੀਂ ਗਾਜ਼ਾ ਛੱਡਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਤਾਦਾਦ ਬਹੁਤ ਘੱਟ ਸੀ ਪਰ ਗਲੋਬਲ ਅਫੇਅਰਜ਼ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜੰਗ ਦੇ ਮੈਦਾਨ ਤੋਂ ਕੈਨੇਡੀਅਨਜ਼ ਨੂੰ ਬਾਹਰ ਕੱਢਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ। ਵਿਭਾਗ ਨੇ ਉੱਥੇ ਮੌਜੂਦ ਕੈਨੇਡੀਅਨਜ਼ ਨੂੰ ਆਪਣੇ ਦਸਤਾਵੇਜ਼ ਤਿਆਰ ਰੱਖਣ ਲਈ ਕਿਹਾ ਹੈ ਤਾਂ ਜੋ  ਸਮਾਂ ਮਿਲਦੇ ਸਾਰ ਹੀ ਜਦੋਂ ਵੀ ਕੈਨੇਡਾ ਨੂੰ ਸੂਚਿਤ ਕੀਤਾ ਜਾਵੇ ਕਿ ਲੋਕ ਸਰਹੱਦ ਪਾਰ ਕਰ ਸਕਦੇ ਹਨ, ਤਾਂ ਲੋਕ ਰਵਾਨਾ ਹੋਣ ਲਈ ਤਿਆਰ ਬਰ ਤਿਆਰ ਹੋਣ।

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਨੂੰ ਰਫ਼ਾਹ ਕਰਾਸਿੰਗ ਰਾਹੀਂ ਯਾਤਰਾ ਲਈ ਵਿਦੇਸ਼ੀ ਪਾਸਪੋਰਟਾਂ ਦੀ ਅਧਿਕਾਰਤ ਪ੍ਰਵਾਨਗੀ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ।ਜੋਲੀ ਨੇ ਕਿਹਾ ਕਿ ਗਲੋਬਲ ਅਫੇਅਰਜ਼ ਕੈਨੇਡਾ ਨਵੀਨਤਮ ਜਾਣਕਾਰੀ ਲਈ ਕੈਨੇਡੀਅਨਜ਼ ਨਾਲ ਸਿੱਧਾ ਸੰਪਰਕ ਕਰੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment