ਸਲਾਹਕਾਰ ਕਮੇਟੀ ਨੇ ਫ਼ੌਲ ਸੀਜ਼ਨ ਦੌਰਾਨ ਕੋਵਿਡ-19 ਬੂਸਟਰ ਲੈਣ ਦੀ ਕੀਤੀ ਸਿਫ਼ਾਰਸ਼

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ ਦੀ ਵੈਕਸੀਨੇਸ਼ਨ ਸਲਾਹਕਾਰ ਕਮੇਟੀ (NACI) ਦਾ ਕਹਿਣਾ ਹੈ ਕਿ ਕੈਨੇਡੀਅਨ ਜਿਨ੍ਹਾਂ ਨੇ ਕੋਵਿਡ-19 ਸ਼ਾਟ ਜਾਂ ਸੰਕਰਮਣ ਤੋਂ ਬਿਨਾਂ ਛੇ ਮਹੀਨਿਆਂ ਤੋਂ ਵੱਧ ਸਮਾਂ ਲੰਘਾਇਆ ਹੈ, ਉਨ੍ਹਾਂ ਨੂੰ ਇਸ ਪਤਝੜ ਵਿੱਚ ਵੈਕਸੀਨ ਦੇ ਇੱਕ ਨਵੇਂ ਫਾਰਮੂਲੇ ਨਾਲ ਇੱਕ ਬੂਸਟਰ ਪ੍ਰਾਪਤ ਕਰਨਾ ਚਾਹੀਦਾ ਹੈ। ਕਮੇਟੀ ਨੇ ਕਿਹਾ ਕਿ ਬੂਸਟਰ ਡੋਜ਼ ਨਵੀਂ ਅਪਡੇਟ ਕੀਤੀ ਗਈ ਖ਼ੁਰਾਕ ਹੋਵੇਗੀ ਜੋ ਕੋਵਿਡ ਦੇ ਤਾਜ਼ਾ ਵੇਰੀਐਂਟਸ ਨੂੰ ਨਿਸ਼ਾਨਾ ਬਣਾਵੇਗੀ।

NACI ਨੇ ਇੱਕੋ ਸਮੇਂ ‘ਤੇ COVID-19 ਬੂਸਟਰ ਅਤੇ ਫਲੂ ਸ਼ਾਟ ਦੇਣ ਦਾ ਸਮਰਥਨ ਕੀਤਾ ਹੈ। ਕੈਨੇਡਾ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫਸਰ, ਹਾਵਰਡ ਨਜੂ ਨੇ ਕਿਹਾ ਕਿ ਕੋਵਿਡ-19 ਬੂਸਟਰਾਂ ਅਤੇ ਇਨਫਲੂਐਂਜ਼ਾ ਸ਼ਾਟਸ ਦੀ ਵਿਆਪਕ ਵਰਤੋਂ ਦੇਸ਼ ਨੂੰ ਪਿਛਲੀ ਪਤਝੜ ਅਤੇ ਸਰਦੀਆਂ ਦੇ ਦੁਹਰਾਉਣ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ। ਡਾ. ਨਜੂ ਨੇ ਕਿਹਾ  ਕਿ  ਜੇ ਤੁਹਾਡੀ ਆਖਰੀ ਖੁਰਾਕ ਜਾਂ ਲਾਗ ਤੋਂ ਛੇ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਤਾਂ ਤੁਹਾਨੂੰ ਇੱਕ ਵਾਧੂ ਖੁਰਾਕ ਲੈਣੀ ਚਾਹੀਦੀ ਹੈ।

NACI ਨੇ ਪੁਰਜ਼ੋਰ ਸਿਫ਼ਾਰਸ਼ ਕੀਤੀ ਹੈ ਕਿ ਕਿ ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ, ਜਿਸਦਾ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ, ਦਾ mRNA ਵੈਕਸੀਨ ਦੀਆਂ ਮੁੱਢਲੀਆਂ ਦੋ ਖ਼ੁਰਾਕਾਂ ਨਾਲ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।ਨਾਲ ਹੀ ਕਮੇਟੀ ਨੇ ਇੱਕ ‘ਇਖ਼ਤਿਆਰੀ ਸਿਫ਼ਾਰਸ਼’ ਵੀ ਕੀਤੀ ਹੈ ਕਿ ਛੇ ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ, ਜਿਨ੍ਹਾਂ ਦਾ ਅਜੇ ਟੀਕਾਰਕਨ ਨਹੀਂ ਹੋਇਆ ਹੈ ਉਨ੍ਹਾਂ ਨੂੰ mRNA ਵੈਕਸੀਨ ਦੀਆਂ ਦੋ ਮੁੱਢਲੀਆਂ ਖ਼ੁਰਾਕਾਂ ਦਿੱਤੀਆਂ ਜਾਣ। ਜੂਨ ਵਿਚ NACI ਨੇ ਕਿਹਾ ਸੀ ਕਿ ਬਾਏਵੇਲੈਂਟ mRNA ਵੈਕਸੀਨ (ਵਾਇਰਸ ਦੀਆਂ ਦੋ ਕਿਸਮਾਂ ਲਈ ਤਿਆਰ ਕੀਤੀ ਵੈਕਸੀਨ) ਉਨ੍ਹਾਂ ਲੋਕਾਂ ਲਈ ਵਰਤੀ ਜਾ ਸਕਦੀ ਹੈ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀਆਂ ਮੁੱਢਲੀਆਂ ਦੋ ਖ਼ੁਰਾਕਾਂ ਪ੍ਰਾਪਤ ਕਰ ਲਈਆਂ ਹੋਣ।

ਅੰਕੜਿਆਂ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਸਿਰਫ 6 ਪ੍ਰਤੀਸ਼ਤ ਤੋਂ ਘੱਟ ਕੈਨੇਡੀਅਨਾਂ ਨੇ ਜਾਂ ਤਾਂ ਆਪਣੀ ਪ੍ਰਾਇਮਰੀ ਸੀਰੀਜ਼ ਪੂਰੀ ਕਰ ਲਈ ਹੈ ਜਾਂ ਬੂਸਟਰ ਪ੍ਰਾਪਤ ਕੀਤਾ ਹੈ। ਉਸ ਸਮੇਂ ਦੌਰਾਨ 80 ਸਾਲ ਤੋਂ ਵੱਧ ਉਮਰ ਦੇ ਲਗਭਗ 22 ਪ੍ਰਤੀਸ਼ਤ ਲੋਕਾਂ ਨੂੰ ਬੂਸਟਰ ਖੁਰਾਕ ਮਿਲੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment