ਹੈਰੀ ਅਤੇ ਮੇਗਨ ਨੂੰ ਸਰਕਾਰੀ ਖਰਚੇ ‘ਤੇ ਸੁਰੱਖਿਆ ਦੇਣ ਹੱਕ ਵਿੱਚ ਨਹੀਂ ਕੈਨੇਡਾ ਵਾਸੀ

TeamGlobalPunjab
2 Min Read

ਮਾਂਟਰਿਅਲ: ਕੈਨਾਡਾ ਦੇ ਜ਼ਿਆਦਾਤਰ ਲੋਕ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਨੂੰ ਸਰਕਾਰੀ ਖਰਚ ‘ਤੇ ਸੁਰੱਖਿਆ ਉਪਲੱਬਧ ਕਰਾਉਣ ਦੇ ਪੱਖ ਵਿੱਚ ਨਹੀਂ ਹਨ। ਇਹ ਜੋੜਾ ਆਧਿਕਾਰਿਕ ਤੌਰ ‘ਤੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕਿਆ ਹੈ।

ਉਨ੍ਹਾਂ ਨੇ ਬੀਤੀ ਅੱਠ ਜਨਵਰੀ ਨੂੰ ਇਹ ਐਲਾਨ ਕਰ ਸਾਰਿਆ ਨੂੰ ਹੈਰਾਨ ਦਿੱਤਾ ਸੀ ਕਿ ਉਹ ਸ਼ਾਹੀ ਜਿੰਮੇਵਾਰੀਆਂ ਛੱਡ ਕੇ ਆਰਥਿਕ ਰੂਪ ਨਾਲ ਆਜ਼ਾਦ ਹੋਣਾ ਚਾਹੁੰਦੇ ਹਨ। ਇਸ ਤੋਂ ਬਾਅਦ ਦੋਵੇਂ ਕੈਨੇਡਾ ਆ ਗਏ ਅਤੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿੱਚ ਇੱਕ ਆਲੀਸ਼ਾਨ ਘਰ ਬਣਾ ਲਿਆ ਹੈ।

ਇੱਕ ਸਰਵੇ ਦੇ ਮੁਤਾਬਕ 77 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਕਰਦਾਤਾਵਾਂ ਨੂੰ ਡਿਊਕ ਅਤੇ ਡਚੈਜ ਆਫ ਸਸੈਕਸ ਦਾ ਅਹੁਦਾ ਰੱਖਣ ਵਾਲੇ ਹੈਰੀ ਅਤੇ ਮੇਗਨ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਉਹ ਕੈਨੇਡਾ ਵਿੱਚ ਬ੍ਰਿਟਿਸ਼ ਮਹਾਰਾਣੀ ਦੇ ਪ੍ਰਤਿਨਿੱਧੀ ਦੇ ਤੌਰ ‘ਤੇ ਨਹੀਂ ਰਹਿ ਰਹੇ।

ਕੈਨੇਡਾ ਵਿੱਚ ਸੰਸਦੀ ਰਾਜਸ਼ਾਹੀ ਵਿਵਸਥਾ ਹੈ ਅਤੇ ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੈਥ 2 ਸ਼ਾਸਨ ਦੀ ਪ੍ਰਮੁੱਖ ਹਨ। ਸਰਵੇ ਵਿੱਚ ਹਿੱਸਾ ਲੈਣ ਵਾਲੇ ਸਿਰਫ਼ 19 ਫੀਸਦ ਲੋਕਾਂ ਨੇ ਉਨ੍ਹਾਂਨੂੰ ਸਰਕਾਰੀ ਖਰਚ ‘ਤੇ ਸੁਰੱਖਿਆ ਦੇਣ ਦਾ ਵਿਰੋਧ ਨਹੀਂ ਕੀਤਾ। ਹੈਰੀ ਅਤੇ ਮੇਗਨ ਨੂੰ ਸੁਰੱਖਿਆ ਦੇਣ ‘ਤੇ ਉਠ ਰਹੇ ਸਵਾਲਾਂ ‘ਤੇ ਕੈਨੇਡਾ ਦੀ ਸਰਕਾਰ ਵਲੋਂ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਅਧਿਕਾਰੀਆਂ ਨੇ ਸਿਰਫ ਇਹੀ ਸੰਕੇਤ ਦਿੱਤਾ ਹੈ ਕਿ ਇਸ ਮਾਮਲੇ ‘ਤੇ ਚਰਚਾ ਚੱਲ ਰਹੀ ਹੈ। ਦੋ ਤਿਹਾਈ ਕੈਨੇਡੀਅਨ ਨਾਗਰਿਕਾਂ ਦਾ ਇਹ ਵੀ ਮੰਨਣਾ ਹੈ ਕਿ ਸ਼ਾਹੀ ਜੋੜੇ ਅਤੇ ਉਨ੍ਹਾਂ ਦੇ ਅੱਠ ਮਹੀਨੇ ਦੇ ਬੱਚੇ ਆਰਚੀ ਦੀ ਨਿੱਜਤਾ ਦਾ ਸਨਮਾਨ ਬ੍ਰਿਟੇਨ ਨਾਲੋਂ ਕੈਨੇਡਾ ਵਿੱਚ ਜ਼ਿਆਦਾ ਚੰਗਾ ਹੋਵੇਗਾ।

Share This Article
Leave a Comment