ਟੋਰਾਂਟੋ: ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਕੈਨੇਡਾ ਤੋਂ ਇਕ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ‘ਤੇ ਹਮਲਾ ਕੀਤਾ। ਜੋਗਿੰਦਰ ਬਾਸੀ ਨੇ ਖ਼ੁਦ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਹਮਲੇ ਬਾਰੇ ਜੋਗਿੰਦਰ ਬਾਸੀ ਨੇ ਕਿਹਾ ਕਿ ‘ਮੇਰੇ ਘਰ ‘ਤੇ ਬੀਤੇ ਦਿਨ ਹਮਲਾ ਹੋਇਆ ਸੀ। ਸ਼ੁਕਰ ਹੈ ਕਿ ਮੈਂ ਤੇ ਮੇਰਾ ਪਰਵਾਰ ਇਸ ਘਟਨਾ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਮਲਾ ਮੇਰੇ ਭਾਰਤ ਵਾਪਸ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਜਿਸ ਕਾਰਨ ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ। ਮੈਂ ਇਸ ਸਬੰਧ ਵਿਚ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।’
ਇਥੇ ਦਸਣਯੋਗ ਹੈ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਜਦੋਂ ਵੀ ਉਹ ਭਾਰਤ ਆਉਂਦੇ ਹਨ ਪੰਜਾਬ ਪੁਲਿਸ ਵਲੋਂ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਇਕ ਸੁਰੱਖਿਆ ਘੇਰਾ ਹਰ ਸਮੇਂ ਉਨ੍ਹਾਂ ਨਾਲ ਰਹਿੰਦਾ ਹੈ।
ਤੁਹਾਨੂੰ ਦਸ ਦੇਈਏ ਕਿ ਟੋਰਾਂਟੋ, ਕੈਨੇਡਾ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਬਸੀ ਸ਼ੋਅ ਦੇ ਸੰਪਾਦਕ ਜੋਗਿੰਦਰ ਬਸੀ ਨੂੰ ਪੰਜਾਬ ਵਿਚ ਬਹੁਤ ਸਾਰੇ ਲੋਕ ਸੁਣਦੇ ਹਨ। ਲਗਭਗ ਤਿੰਨ ਮਹੀਨੇ ਪਹਿਲਾਂ, ਇੱਕ ਨੌਜਵਾਨ ਨੇ ਉਸਨੂੰ ਦੁਬਈ ਦੇ ਇਕ ਨੰਬਰ ਤੋਂ ਸੁਨੇਹਾ ਭੇਜ ਕੇ ਧਮਕੀ ਦਿਤੀ ਸੀ। ਇਸ ਸਬੰਧੀ ਜੋਗਿੰਦਰ ਬਾਸੀ ਦੀ ਟੀਮ ਨੇ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।