ਕੈਨੇਡਾ ਦੇ ਐਲਬਰਟਾ ਸੂਬੇ ’ਚ ਭੜਕੀ ਜੰਗਲੀ ਅੱਗ

Prabhjot Kaur
3 Min Read

ਐਡਮਿੰਟਨ: ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਜੰਗਲਾਂ ਦੀ ਅੱਗ ਭੜਕਦੀ ਜਾ ਰਹੀ ਹੈ। ਇਸ ਕਾਰਨ ਸੂਬੇ ਵਿੱਚ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਜੰਗਲਾਂ ਦੀ ਅੱਗ ਕਾਰਨ ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ, ਉੱਥੇ ਸਰਕਾਰ ਵੱਲੋਂ ਹਜ਼ਾਰਾਂ ਹੋਰ ਲੋਕਾਂ ਨੂੰ ਚੌਕਸ ਰਹਿਣ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਐਲਬਰਟਾ ਸਰਕਾਰ ਨੇ ਅੱਗ ਨੂੰ ਬੇਕਾਬੂ ਹੁੰਦਿਆਂ ਦੇਖ ਕੇ ਸੂਬੇ ਵਿੱਚ ਸਟੇਟ ਆਫ਼ ਐਮਰਜੰਸੀ ਐਲਾਨ ਦਿੱਤੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਐਮਰਜੰਸੀ ਮੈਨੇਜਮੈਂਟ ਐਕਟ ਦੇ ਤਹਿਤ ਐਮਰਜੈਂਸੀ ਲਾਉਣਾ ਇੱਕ ਕਾਨੂੰਨੀ ਵਿਧੀ ਹੈ, ਜੋ ਸੂਬਾ ਸਰਕਾਰ ਨੂੰ ਲੋਕਾਂ ਦੀ ਸਹਾਇਤਾ ਲਈ ਮਿਉਂਸਪੈਲਟੀਜ਼, ਸੰਸਥਾਵਾਂ ਅਤੇ ਕਾਰੋਬਾਰਾਂ ਨਾਲ ਕੰਮ ਕਰਕੇ ਉੱਚ ਪੱਧਰੀ ਅੰਤਰ ਸਰਕਾਰੀ ਤਾਲਮੇਲ ਪ੍ਰਦਾਨ ਕਰਦੀ ਹੈ। ਇਹ ਹਾਲਾਤ ਦੀ 24 ਘੰਟੇ ਨਿਗਰਾਨੀ, ਐਮਰਜੰਸੀ ਅਖਤਿਆਰੀ ਫੰਡਾਂ ਤੱਕ ਪਹੁੰਚ ਅਤੇ ਵਾਧੂ ਸਹਾਇਤਾ ਜੁਟਾਉਣ ਦੀ ਵੀ ਪ੍ਰਵਾਨਗੀ ਦਿੱਤੀ ਦਿੰਦੀ ਹੈ।

ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਜੰਗਲਾਂ ਦੀ ਅੱਗ ਇਸ ਕਦਰ ਫੈਲ ਰਹੀ ਹੈ ਕਿ ਇਸ ਕਾਰਨ ਐਲਬਰਟਾ रे ਹੁਣ ਤੱਕ 25 ਹਜ਼ਾਰ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ। ਇਸ ਤੋਂ ਇਲਾਵਾ 5200 ਤੋਂ ਵੱਧ ਲੋਕਾਂਲਈ ਅਵਾਕਿਊ ਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਜੰਗਲਾਂ ਵਿੱਚ 110 ਤੋਂ ਵੱਧ ਥਾਵਾਂ ‘ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ 36 ਥਾਵਾਂ ‘ਤੇ ਇਹ ਅੱਗ ਬੇਕਾਬ ਹੁੰਦੀ ਜਾ ਰਹੀ ਹੈ, ਪਰ ਫਿਰ ਵੀ ਐਲਬਰਟਾ ਸਰਕਾਰ ਵੱਲੋਂ ਆਪਣੇ ਸਾਧਨਾਂ ਦੀ ਵਰਤੋਂ ਨਾਲ ਇਸ ਅੱਗ ‘ਤੇ ਕਾਬੂ ਪਾਉਣ ਲਈ ਪੂਰਾ ਯਤਨ ਕੀਤਾ ਜਾ ਰਿਹਾ ਹੈ। ਜੇ ਲੋੜ ਪਈ ਤਾਂ ਫੈਡਰਲ ਸਰਕਾਰ ਵੀ ਸੂਬਾ ਸਰਕਾਰ ਲਈ ਮਦਦ ਪਹੁੰਚਾਉਣ ਲਈ ਤਿਆਰ ਹੈ।

ਵਾਇਲਫਾਇਰ ਇਨਫਰਮੇਸ਼ਨ ਅਫਸਰ ਕ੍ਰਿਸਟੀ ਟੱਕਰ ਨੇ ਕਿਹਾ ਕਿ ਸੂਬੇ ਦੇ ਜੰਗਲਾਂ ਵਿੱਚ ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਨੇ, ਪਰ ਇਸ ਵਾਰ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਜ਼ਿਆਦਾ ਹਾਲਾਤ ਖਰਾਬ ਲੱਗ ਰਹੇ ਨੇ। ਸਾਲ 2023 ਵਿੱਚ ਜੰਗਲੀ ਅੱਗ ਨੇ 1 ਜਨਵਰੀ ਤੋਂ ਲੈ ਕੇ ਹੁਣ ਤੱਕ3 ਲੱਖ 50 ਹਜ਼ਾਰ ਹੈਕਟੇਅਰ ਖੇਤਰ ਸਾੜ ਕੇ ਸੁਆਹ ਕਰ ਦਿੱਤਾ ਹੈ। ਉੱਧਰ ਸਿਟੀ ਆਫ ਐਡਮਿੰਟਨ ਰਿਸੈਪਸ਼ਨ ਸੈਂਟਰ ਜੰਗਲੀ ਅੱਗ ਕਾਰਨ ਬੇਘਰ ਹੋਏ ਲੋਕਾਂ ਨੂੰ ਅਸਥਾਈ ਰਿਹਾਇਸ਼, ਖਾਣਪੀਣ, ਕੱਪੜੇ ਤੇ ਸਿਹਤ ਸੰਭਾਲ ਤੱਕ ਦੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ।

- Advertisement -

Share this Article
Leave a comment