ਟੋਰਾਂਟੋ: ਕੈਨੇਡੀਅਨ ਕਵਿਤਰੀ ਰੂਪੀ ਕੌਰ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭੇਜਿਆ ਸੱਦਾ ਪੱਤਰ ਠੁਕਰਾਅ ਦਿੱਤਾ ਹੈ। ਉਸ ਨੇ ਅਜਿਹਾ ਇਹ ਬੋਲਦਿਆਂ ਕੀਤਾ ਕਿ ਇਜ਼ਰਾਈਲ- ਹਮਾਸ ਜੰਗ ਬਾਰੇ ਅਮਰੀਕਾ ਦਾ ਹੁੰਗਾਰਾ ਸਰਾਸਰ ਗਲਤ ਹੈ। ਰੂਪੀ ਕੌਰ ਨੂੰ ਦੀਵਾਲੀ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਸੀ।
ਰੂਪੀ ਕੌਰ ਨੇ ਟਵਿਟਰ ਤੇ ਲਿਖਿਆ ਕਿ ਉਹ ਅਮਰੀਕਾ ਸਰਕਾਰ ਦੇ ਸਮਾਗਮ ‘ਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਗਾਜ਼ਾ ‘ਤੇ ਬੰਬ ਸੁੱਟਣ ਲਈ ਬਾਇਡਨ ਸਰਕਾਰ ਹੀ ਇਜ਼ਰਾਇਲ ਨੂੰ ਫੰਡ ਮੁਹੱਈਆ ਕਰਵਾ ਰਹੀ ਹੈ। ਅਜਿਹੀ ਕਿਸੇ ਸਰਕਾਰ ਦਾ ਸੱਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੋ ਆਮ ਲੋਕਾਂ ਦੇ ਕਤਲੇਆਮ ਦੀ ਹਮਾਇਤ ਕਰਦੀ ਹੋਵੇ।
ਹਮਾਸ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਜ਼ਰਾਇਲੀ ਹਮਲਿਆਂ ਦੌਰਾਨ 10 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਵੱਡੀ ਗਿਣਤੀ ਵਿਚ ਫਲਸਤੀਨੀਆਂ ਨੂੰ ਇਜ਼ਰਾਇਲੀ ਫੌਜ ਨੇ ਘੇਰਿਆ ਹੋਇਆ ਹੈ ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਬੱਚੇ ਹਨ। ਰੂਪੀ ਕੌਰ ਨੇ ਅੱਗੇ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰੇ ਨੂੰ ਚਾਹੀਦਾ ਹੈ ਕਿ ਅਮਰੀਕਾ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਇਕ ਸਿੱਖ ਔਰਤ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦੀ ਕਿ ਬਾਇਡਨ ਸਰਕਾਰ ਨੂੰ ਆਪਣੀਆਂ ਕੀਤੇ ‘ਤੇ ਪਰਦਾ
ਪਾਉਣ ਦਾ ਮੌਕਾ ਮਿਲੇ। ਰੂਪੀ ਕੌਰ ਦਾ ਕਹਿਣਾ ਸੀ ਕਿ ਜਦੋਂ ਦੁਨੀਆਂ ਵਿਚ ਕਿਤੇ ਵੀ ਇਕ ਸਰਕਾਰ ਅਣਮਨੁੱਖੀ ਕਦਮ ਉਠਾਉਂਦੀ ਹੈ ਤਾਂ ਇਨਸਾਫ ਦੀ ਮੰਗ ਕਰਨਾ ਸਾਡਾ ਫਰਜ ਬਣ ਜਾਂਦਾ ਹੈ। ਗਾਜ਼ਾ ‘ਚ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।