ਬਚਪਨ ਦੇ ਦੋ ਗੂੜੇ ਮਿੱਤਰਾਂ ਨਾਲ ਮੈਲਬੌਰਨ ‘ਚ ਵਾਪਰਿਆ ਹਾਦਸਾ, ਦੁਨੀਆਂ ਨੂੰ ਇਕੱਠਿਆਂ ਕਿਹਾ ਅਲਵਿਦਾ

TeamGlobalPunjab
1 Min Read

ਮੈਲਬੌਰਨ: ਵਿਲਸਨ ਪ੍ਰੋਮ ਤੇ ਮੈਲਬੌਰਨ ਤੋਂ ਲਗਭਗ 220 ਕਿੱਲੋਮੀਟਰ ਦੂਰ ਦੱਖਣ ਪੂਰਬ ‘ਚ ਸਥਿਤ ਸਕੁਈਕੀ ਬੀਚ ‘ਤੇ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਗਏ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਵਜੋਂ ਹੋਈ ਹੈ। ਦੋਵਾਂ ਦੀ ਉਮਰ 26 ਸਾਲ ਹੈ ਤੇ ਦੋਵੇਂ ਹੀ ਪੰਜਾਬ ਦੇ ਮੁਹਾਲੀ ਸ਼ਹਿਰ ਨਾਲ ਸਬੰਧਤ ਸਨ।

ਸਕੁਈਕੀ ਬੀਚ ‘ਤੇ ਜਦੋਂ ਉਹ ਤੈਰਾਕੀ ਲਈ ਗਏ ਤਾਂ ਦੁਪਹਿਰ ਲਗਭਗ 3:40 ਵਜੇ ਡੂੰਘੇ ਪਾਣੀ ਦੀ ਲਪੇਟ ‘ਚ ਆ ਗਏ। ਦੋਵਾਂ ਦੇ ਮ੍ਰਿਤਕ ਸਰੀਰ ਬਰਾਮਦ ਕਰ ਲਏ ਗਏ ਹਨ। ਦੋਵੇਂ ਨੌਜਵਾਨ ਲਗਭਗ ਚਾਰ ਸਾਲ ਪਹਿਲਾਂ ਇਕੱਠੇ ਹੀ ਸਟੂਡੈਂਟ ਵੀਜ਼ੇ ਤੇ ਆਸਟਰੇਲੀਆ ਆਏ ਸਨ ਤੇ ਪਿਛਲੇ ਵੀਹ ਸਾਲਾਂ ਤੋਂ ਪੱਕੇ ਮਿੱਤਰ ਸਨ ਤੇ ਇਸ ਦੁਨੀਆ ਤੋਂ ਵੀ ਇੱਕਠਿਆਂ ਹੀ ਤੁਰ ਕਰ ਗਏ।

ਇਸ ਘਟਨਾ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਮੈਲਬੋਰਨ ਤੋਂ ਉੱਘੇ ਸਮਾਜ ਸੇਵੀ ਫੁਲਵਿੰਦਰਜੀਤ ਸਿੰਘ ਗਰੇਵਾਲ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਛੁੱਟੀਆਂ ਦੌਰਾਨ ਤੁਸੀਂ ਜਦੋਂ ਵੀ ਆਸਟਰੇਲੀਆਈ ਨਦੀਆਂ, ਝੀਲਾਂ, ਤਲਾਬਾਂ ਅਤੇ ਸਮੁੰਦਰ ਅਤੇ ਹੋਰ ਘੁੰਮਣ ਫਿਰਨ ਵਾਲੀਆਂ ਥਾਵਾਂ ਤੇ ਜਾਂਦੇ ਹੋ ਤਾਂ ਤੈਰਾਕੀ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਜੇ ਤੁਸੀਂ ਤੈਰ ਨਹੀਂ ਸਕਦੇ ਪਾਣੀ ਵਿਚ ਨਾ ਜਾਓ ਤੇ ਦਿੱਤੀਆਂ ਹਦਾਇਤਾਂ ਦਾ ਪਾਲਣ ਜਰੂਰ ਕਰੋ।

- Advertisement -

Share this Article
Leave a comment