ਓਨਟਾਰੀਓ ‘ਚ ਫਿਰ ਲਗ ਰਿਹੈ ਸੂਬਾ ਪੱਧਰੀ ਲਾਕਡਾਊਨ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ 26 ਦਸੰਬਰ ਤੋਂ ਪੂਰਨ ਲਾਕਡਾਊਨ ਲੱਗੇਗਾ। ਇਸ ਦੌਰਾਨ ਸਾਰੇ ਗ਼ੈਰ ਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਇਸ ਦਾ ਐਲਾਨ ਕਰਦੇ ਹੋਏ ਮੇਅਰ ਡੱਗ ਫੋਰਡ ਨੇ ਦੱਸਿਆ ਕਿ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਹ ਕਦਮ ਚੁੱਕੇ ਗਏ ਹਨ।

ਪ੍ਰੀਮੀਅਰ ਨੇ ਦੱਸਿਆ ਕਿ 26 ਦਸੰਬਰ ਨੂੰ ਰਾਤ 12:01 ਮਿੰਟ ‘ਤੇ ਲਾਕਡਾਊਨ ਸ਼ੁਰੂ ਹੋਵੇਗਾ, ਜੋ 23 ਜਨਵਰੀ ਤੱਕ ਜਾਰੀ ਰਹੇਗਾ। ਇਹ ਲਾਕਡਾਊਨ ਉੱਤਰੀ ਓਨਟਾਰੀਓ ‘ਚ 14 ਦਿਨ ਅਤੇ ਦੱਖਣੀ ਓਨਟਾਰੀਓ ‘ਚ 28 ਦਿਨ ਚੱਲੇਗਾ। ਇਸ ਤੋਂ ਬਾਅਦ ਸਿਹਤ ਮਾਹਰਾਂ ਦੀ ਰਾਏ ਮੁਤਾਬਕ ਸਰਕਾਰ ਵੱਲੋਂ ਇਸ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।

ਦੱਖਣੀ ਓਨਟਾਰੀਓ ਸਿਹਤ ਇਕਾਈਆਂ 9 ਜਨਵਰੀ ਤੱਕ ਲਾਕਡਾਊਨ ਵਿੱਚ ਰਹਿਣਗੀਆ। ਪਹਿਲਾਂ ਇਹ ਲੋਕਡਾਊਨ 24 ਦਸੰਬਰ ਤੋਂ ਸ਼ੁਰੂ ਹੋਣਾ ਸੀ, ਪਰ ਸੋਮਵਾਰ ਨੂੰ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਤੇ ਇਸ ਨੂੰ ਦੋ ਦਿਨ ਬਾਅਦ 26 ਦਸੰਬਰ ਤੋਂ ਲਾਗੂ ਕਰਨ ‘ਤੇ ਸਹਿਮਤੀ ਜਤਾਈ ਗਈ। ਇਹ ਸੂਬਾ ਪੱਧਰੀ ਲਾਕਡਾਊਨ ਬੀਤੇ ਮਾਰਚ ਮਹੀਨੇ ਵਿੱਚ ਲੱਗੇ ਸ਼ਟਡਾਊਨ ਦੀ ਤਰਾਂ ਹੀ ਹੋਵੇਗਾ, ਜਿਸ ਵਿੱਚ ਸਿਰਫ਼ ਜ਼ਰੂਰੀ ਕਾਰੋਬਾਰਾਂ ਨੂੰ ਖੋਲ੍ਹਣ ਦੀ ਹੀ ਆਗਿਆ ਦਿੱਤੀ ਗਈ ਸੀ। ਲਾਕਡਾਊਨ ਦੌਰਾਨ ਕੋਈ ਵੀ ਅੰਦਰੂਨੀ ਸਮਾਗਮ ਜਾਂ ਸਮਾਜਿਕ ਇਕੱਠ ਨਹੀਂ ਕੀਤਾ ਜਾ ਸਕੇਗਾ।

ਪ੍ਰੀਮੀਅਰ ਫੋਰਡ ਨੇ ਕਿਹਾ ਕਿ ਸਰਕਾਰ ਨੇ ਇਹ ਸਖ਼ਤ ਕਦਮ ਕੀਮਤੀ ਜਾਨਾਂ ਨੂੰ ਬਚਾਉਣ ਲਈ ਚੁੱਕੇ ਹਨ। ਇਕ ਗ਼ਲਤੀ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਜਾ ਸਕਦੀ ਹੈ। ਜੇਕਰ ਅਸੀਂ ਇਸ ਵੇਲੇ ਇਹ ਕਦਮ ਨਹੀਂ ਚੁੱਕਾਂਗੇ, ਤਾਂ ਬਾਅਦ ਵਿੱਚ ਸਾਨੂੰ ਪਛਤਾਉਣਾ ਪੈ ਸਕਦਾ ਹੈ

- Advertisement -

Share this Article
Leave a comment