ਨਿਊਜ਼ ਡੈਸਕ: ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਦਸੰਬਰ ਵਿੱਚ ਵਧ ਕੇ 3.4% ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਅਕਤੂਬਰ ਅਤੇ ਨਵੰਬਰ ਦੌਰਾਨ ਸਾਲਾਨਾ ਮਹਿੰਗਾਈ ਦਰ 3.1% ਤੇ ਬਰਕਰਾਰ ਰਹੀ ਸੀ।
ਸਟੈਟਕੈਨ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ, ਹਵਾਈ ਯਾਤਰਾ, ਪੈਸੰਜਰ ਵਾਹਨਾਂ ਅਤੇ ਕਿਰਾਇਆਂ ਕਰਕੇ ਮਹਿੰਗਾਈ ਦਰ ਵਧੇਰੇ ਦਰਜ ਹੋਈ ਹੈ। ਸਟੋਰਾਂ ‘ਤੇ ਖਾਣ-ਪੀਣ ਦੀਆਂ ਕੀਮਤਾਂ ਵੀ ਪਿਛਲੇ ਸਾਲ ਦੇ ਮੁਕਾਬਲੇ 4.7 ਫੀਸਦੀ ਵੱਧ ਗਈਆਂ ਹਨ, ਜੋ ਕਿ ਨਵੰਬਰ ਦੇ ਬਰਾਬਰ ਹੀ ਵਾਧੇ ਦੀ ਦਰ ਹੈ।
ਬੈਂਕ ਆਫ ਮਾਂਟਰੀਅਲ ਦੇ ਮੁੱਖ ਅਰਥ ਸ਼ਾਸਤਰੀ ਡੱਗ ਪੋਰਟਰ ਦੇ ਅਨੁਸਾਰ, ਨਵੀਨਤਮ ਖਪਤਕਾਰ ਕੀਮਤ ਸੂਚਕਾਂਕ ਮਾਪ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।ਇਹ ਇੱਕ ਵੱਡਾ ਸੁਧਾਰ ਹੈ ਜਿੱਥੇ ਅਸੀਂ ਇੱਕ ਸਾਲ ਪਹਿਲਾਂ ਸੀ।
ਕੈਨੇਡਾ ਵਿਚ ਤਾਜ਼ਾ ਮਹਿੰਗਾਈ ਦਰ ਬੈਂਕ ਔਫ਼ ਕੈਨੇਡਾ ਦੇ 2% ਮਹਿੰਗਾਈ ਦਰ ਦੇ ਟੀਚੇ ਤੋਂ ਅਜੇ ਜ਼ਿਆਦਾ ਹੈ। ਬੈਂਕ ਔਫ਼ ਕੈਨੇਡਾ 2022 ਦੇ ਸ਼ੁਰੂ ਤੋਂ ਹੁਣ ਤੱਕ 10 ਵਾਰੀ ਵਿਆਜ ਦਰਾਂ ਵਧਾ ਚੁੱਕਾ ਹੈ ਅਤੇ ਆਰਥਿਕਤਾ ਵਿਚ ਧੀਮੇਪਣ ਦੇ ਮੱਦੇਨਜ਼ਰ ਬੈਂਕ ਨੇ ਪਿਛਲੇ ਕੁਝ ਮਹੀਨਿਆਂ ਤੋਂ ਵਿਆਜ ਦਰਾਂ ਨੂੰ 5% ‘ਤੇ ਬਰਕਰਾਰ ਰੱਖਿਆ ਹੈ। ਕਈ ਮਾਹਿਰਾਂ ਦੇ ਅਨੁਸਾਰ 2024 ‘ਚ ਕਿਸੇ ਸਮੇਂ ਵਿਆਜ ਦਰਾਂ ਵਿਚ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।