ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ‘ਚ ਮਾਮੂਲੀ ਫੇਰਬਦਲ ਕਰਦਿਆਂ ਮੰਤਰੀ ਫਿਲੋਮੈਨਾ ਤਾਸੀ ਤੇ ਹੈਲੇਨਾ ਜਾਜ਼ੈਕ ਦੇ ਮਹਿਕਮੇ ਆਪਸ ‘ਚ ਬਦਲ ਦਿੱਤੇ। ਇਸ ਮਾਮੂਲੀ ਫੇਰਬਦਲ ਵਿੱਚ ਜਾਜ਼ੈਕ ਨੂੰ ਕੈਨੇਡਾ ਦਾ ਨਵਾਂ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਮੰਤਰੀ ਨਿਯੁਕਤ ਕੀਤਾ ਗਿਆ ਹੈ ਜਦਕਿ ਤਾਸੀ ਨੂੰ ਦੱਖਣੀ ਓਨਟਾਰੀਓ ਲਈ ਫੈਡਰਲ ਇਕਨੌਮਿਕ ਡਿਵੈਲਪਮੈਂਟ ਏਜੰਸੀ ਮੰਤਰੀ ਲਗਾਇਆ ਗਿਆ ਹੈ।
ਇਹ ਫੇਰਬਦਲ ਟੈਸੀ ਵੱਲੋਂ ਕੁੱਝ ਪਰਿਵਾਰਕ ਕਾਰਨਾਂ ਕਰਕੇ ਗੁਜ਼ਾਰਿਸ਼ ਤੋਂ ਬਾਅਦ ਕੀਤਾ ਗਿਆ ਹੈ। ਟੈਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਪਤੀ ਨੂੰ ਪਿੱਛਲੇ ਸਾਲ ਦੋ ਸਟ੍ਰੋਕ ਆਏ ਸਨ ਤੇ ਇਹ ਫੇਰਬਦਲ ਉਸ ਦੇ ਕੰਮ ਦਾ ਬੋਝ ਘਟਾਉਣ ਦੀ ਬੇਨਤੀ ਤੋਂ ਬਾਅਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮੈਂ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਵਿਭਾਗ ਦੀਆਂ ਪੂਰੇ ਦੇਸ਼ ਵਿੱਚ ਟ੍ਰੈਵਲ ਕਰਨ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਸੰਤੁਲਨ ਕਰਨ ਸਬੰਧੀ ਚਰਚਾ ਕੀਤੀ ਸੀ।
ਟੈਸੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਪਰਿਵਾਰ ਜਾਂ ਜਨਤਕ ਸੇਵਾ ਦੇ ਵਿਚਾਲੇ ਇੱਕ ਚੀਜ਼ ਚੁਨਣ ਦੀ ਬਜਾਏ ਪਰੇਸ਼ਾਨੀ ਦਾ ਹੱਲ ਕੀਤਾ।
ਗਵਰਨਰ ਜਨਰਲ ਮੈਰੀ ਸਾਇਮਨ ਵੱਲੋਂ ਦੋਵਾਂ ਮੰਤਰੀਆਂ ਨੂੰ ਆਪਣੇ ਅਹੁਦੇ ਦੀ ਸੰਹੁ ਚੁਕਾਏ ਜਾਣ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਅਜੇ ਚੋਣਾਂ ਨੂੰ ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ ਤੇ ਸਾਡੀ ਸਰਕਾਰ ਕੈਨੇਡੀਅਨਜ਼ ਦੀ ਹਰ ਪੱਖੋਂ ਮਦਦ ਕਰਨ ਲਈ ਕਾਫੀ ਸਖ਼ਤ ਮਿਹਨਤ ਕਰ ਰਹੀ ਹੈ। ਇਸ ਦੇ ਨਾਲ ਹੀ ਟਰੂਡੋ ਨੇ ਇਹ ਵੀ ਸਾਫ ਕਰ ਦਿੱਤਾ ਕਿ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.