BIG NEWS: ਕੋਰੋਨਾ ਤੋਂ ਬਾਅਦ ਕੈਨੇਡਾ ‘ਚ ਗਰਮੀ ਦਾ ਕਹਿਰ, 125 ਤੋਂ ਵੱਧ ਦੀ ਗਈ ਜਾਨ

TeamGlobalPunjab
2 Min Read

ਓਟਾਵਾ : ਕੋਰੋਨਾ ਤੋਂ ਬਾਅਦ ਭਿਅੰਕਰ ਗਰਮੀ ਕੈਨੇਡਾ ਵਿੱਚ ਕਹਿਰ ਬਰਪਾ ਰਹੀ ਹੈ । ਕੈਨੇਡਾ ਦੇ ਕੁਝ ਸੂਬੇ ਇਨ੍ਹੀਂ ਦਿਨੀਂ ਗਰਮੀ ਦੀ ਤੇਜ਼ ਲਹਿਰ ਦਾ ਸਾਹਮਣਾ ਕਰ ਰਹੇ ਹਨ। ਗਰਮੀ ਏਨੀ ਕਿ ‘ਕਾਂ ਦੀ ਅੱਖ ਨਿਕਲਣ’ ਵਾਲਾ ਹਿਸਾਬ ਹੈ। ਪਿਛਲੇ ਇੱਕ ਹਫ਼ਤੇ ਤੋਂ ਗਰਮੀ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਵੱਡੀ ਗੱਲ ਇਸ ਵਾਰ ਦੀ ਗਰਮੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਤੇ ਸਿਟੀ ਪੁਲਿਸ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤੋਂ ਹੁਣ ਤੱਕ ਵੈਨਕੂਵਰ ਵਿੱਚ ਘੱਟੋ ਘੱਟ 134 ਲੋਕਾਂ ਦੀ ਜਾਨ ਚਲੀ ਗਈ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਅਚਾਨਕ ਮੌਤ ਦੇ 65 ਮਾਮਲੇ ਸਾਹਮਣੇ ਆ ਚੁੱਕੇ ਹਨ, ਜ਼ਿਆਦਾਤਰ ਦਾ ਕਾਰਨ ਗਰਮੀ ਦੀ ਤੇਜ਼ ਲਹਿਰ ਹੈ।

ਉਧਰ ਐਨਵਾਇਰਮੈਂਟ ਕੈਨੇਡਾ ਦੇ ਅਨੁਸਾਰ ਵੀਰਵਾਰ ਨੂੰ ਵੈਨਕੂਵਰ ਤੋਂ 250 ਕਿਲੋਮੀਟਰ ਪੱਛਮ ਵਿੱਚ ਸਥਿਤ ਬ੍ਰਿਟਿਸ਼ ਕੋਲੰਬੀਆ (BC) ਦੇ ਲਿਟਨ (Lytton) ਨੇ ਲਗਾਤਾਰ ਤੀਜੇ ਦਿਨ ਤਾਪਮਾਨ 49.5 ਡਿਗਰੀ@121°F ਰਿਕਾਰਡ ਕੀਤਾ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਹੈ।

- Advertisement -

ਇਸ ਬਾਰੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕੁਝ ਸੂਬਿਆਂ ਉਪਰ ‘ਹੀਟ ਡੋਮ’ ਬਣ ਚੁੱਕਾ ਹੈ, ਜਿਹੜਾ ਗਰਮੀ ਵਧਣ ਦਾ ਇੱਕ ਕਾਰਨ ਹੈ।

ਮੌਸਮ ‘ਤੇ ਨਜ਼ਰ ਰੱਖਣ ਵਾਲੇ ਇੱਕ ਸ਼ੌਕੀਆ ਮਾਹਰ ਅਨੁਸਾਰ ਬੀਤੇ ਦਿਨ ਲਿਟਨ ‘ਚ ਤਾਪਮਾਨ 49.6°C ਤੱਕ ਪਹੁੰਚ ਚੁੱਕਾ ਹੈ।

 

 

 ਬ੍ਰਿਟਿਸ਼ ਕੋਲੰਬੀਆ ਸੂਬੇ ਵਿਖੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਨੁਸਾਰ, ‘ਵੈਨਕੂਵਰ ਵਿਚ ਅਜਿਹੀ ਗਰਮੀ ਕਦੇ ਨਹੀਂ ਹੋਈ, ਅਚਾਨਕ ਬਹੁਤ ਸਾਰੇ ਲੋਕ ਮਰ ਰਹੇ ਹਨ।’ ਸਥਾਨਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਮੌਤ ਬਾਰੇ ਗੱਲ ਕੀਤੀ ਹੈ ਪਰ ਅਜੇ ਤੱਕ ਮੌਤਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ਕਾਰਨ ਇੱਥੇ ਭਿਆਨਕ ਗਰਮੀ ਪੈ ਹੈ। ਵਿਸ਼ਵਵਿਆਪੀ ਤੌਰ ‘ਤੇ, ਦੁਨੀਆ ‘ਚ 2019 ਸਭ ਤੋਂ ਗਰਮ ਸਾਲ ਰਿਹਾ ਹੈ ਤੇ ਪਿਛਲੇ 15 ਸਾਲਾਂ ਦੌਰਾਨ ਪੰਜ ਸਭ ਤੋਂ ਗਰਮ ਸਾਲ ਹੋਏ ਹਨ।

Share this Article
Leave a comment