ਕੈਨੇਡਾ ‘ਚ ਪੰਜਾਬੀ ਮੂਲ ਦੇ ਵਿਅਕਤੀ ਦਾ ਪੰਪ ਸੀਲ; ਮਾਮਲਾ ਜਾਣ ਉੱਡ ਜਾਣਗੇ ਹੋਸ਼!

Global Team
3 Min Read

ਕੈਨੇਡਾ : ਓਨਟਾਰੀਓ ਦੇ ਐਲਮਵੇਲ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦਾ ਪੰਪ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਵਿੱਚ ਪੈਟਰੋਲ ਦੀ ਥਾਂ ਪਾਣੀ ਭਰਨ ਕਾਰਨ ਪਿਛਲੇ ਇੱਕ ਮਹੀਨੇ ਤੋਂ ਪੈਟਰੋਲ ਪੰਪ ਦੀ ਜਾਂਚ ਚੱਲ ਰਹੀ ਹੈ। ਪੰਪ ਮਾਲਕ ਦਾ ਕਹਿਣਾ ਹੈ ਕਿ ਇਹ ਸਭ ਗਲਤੀ ਨਾਲ ਹੋਇਆ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਪਾਣੀ ਕਿਵੇਂ ਆ ਗਿਆ।

ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਟੈਕਨੀਕਲ ਸਟੈਂਡਰਡਜ਼ ਐਂਡ ਸੇਫਟੀ ਅਥਾਰਟੀ (TSSA) ਨੇ ਤੁਰੰਤ ਕਾਰਵਾਈ ਕਰਦੇ ਹੋਏ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ। ਸਟੇਸ਼ਨ ਮਾਲਕ ਸੁਖਵਿੰਦਰ ਕੰਧੋਲਾ ਨੇ ਇਸ ਨੂੰ ਅਣਜਾਣੇ ਵਿੱਚ ਹੋਈ ਤਕਨੀਕੀ ਖ਼ਰਾਬੀ ਦੱਸਦਿਆਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਨਫ਼ਰਤ ਭਰੀਆਂ ਟਿੱਪਣੀਆਂ ‘ਤੇ ਚਿੰਤਾ ਪ੍ਰਗਟਾਈ ਹੈ।

ਲੋਕਾਂ ਦੀਆਂ ਟਿੱਪਣੀਆਂ ਤੋਂ ਬਾਅਦ ਪੰਪ ਮਾਲਕ ਸੁਖਵਿੰਦਰ ਕੰਧੋਲਾ ਨੇ ਕਿਹਾ ਕਿ ਗੱਡੀਆਂ ਖ਼ਰਾਬ ਹੋਣ ਤੋਂ ਬਾਅਦ ਕਲੇਮ ਲਈ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਬੁਰਾ-ਭਲਾ ਕਹਿ ਰਹੇ ਹਨ, ਜਿਸ ਕਾਰਨ ਉਹ ਬਹੁਤ ਚਿੰਤਤ ਹੈ।

ਦੱਸ ਦਈਏ ਕਿ ਇੱਥੋਂ ਪੈਟਰੋਲ ਅਤੇ ਡੀਜ਼ਲ ਭਰਵਾਉਣ ਵਾਲੇ ਲਗਭਗ 18 ਗਾਹਕਾਂ ਦੀਆਂ ਗੱਡੀਆਂ ਕੁਝ ਹੀ ਕਿਲੋਮੀਟਰ ਚੱਲਣ ਤੋਂ ਬਾਅਦ ਬੰਦ ਹੋ ਗਈਆਂ, ਜਾਂਚ ਵਿੱਚ ਪਾਇਆ ਗਿਆ ਕਿ ਪੈਟਰੋਲ ਵਿੱਚ 50% ਤੋਂ ਵੱਧ ਪਾਣੀ ਮਿਲਿਆ ਹੋਇਆ ਸੀ, ਜਿਸ ਨਾਲ ਇੰਜਣ ‘ਹਾਈਡ੍ਰੌਲਿਕ ਲਾਕ’ ਹੋ ਗਏ ਅਤੇ ਲੋਕਾਂ ਨੂੰ 4 ਲੱਖ ਰੁਪਏ ਤੱਕ ਦੇ ਰਿਪੇਅਰ ਬਿੱਲਾਂ ਦਾ ਸਾਹਮਣਾ ਕਰਨਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਮਾਰਚ 2026 ਦੇ ਅੰਤ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਦੌਰਾਨ ਕ੍ਰੌਸਲੈਂਡਜ਼ ਰੋਡ ਸਥਿਤ ਐਸੋ (Esso) ਸਟੇਸ਼ਨ ਤੋਂ ਪੈਟਰੋਲ ਭਰਵਾਉਣ ਦੇ ਤੁਰੰਤ ਬਾਅਦ ਗੱਡੀਆਂ ਵਿੱਚ ਖ਼ਰਾਬੀ ਆਉਣ ਲੱਗੀ। ਸ਼ਿਕਾਇਤਾਂ ਵਧਣ ‘ਤੇ ਸਰਕਾਰੀ ਸੰਸਥਾ ਟੀ.ਐੱਸ.ਐੱਸ.ਏ. ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।

ਉਨ੍ਹਾਂ ਨੇ ਪਾਇਆ ਕਿ ਸਟੇਸ਼ਨ ਦੇ ਅੰਡਰਗਰਾਊਂਡ ਟੈਂਕਾਂ ਵਿੱਚ ਪਾਣੀ ਦਾ ਰਿਸਾਅ ਹੋਇਆ ਸੀ। ਸੁਰੱਖਿਆ ਦੇ ਮੱਦੇਨਜ਼ਰ, ਸਟੇਸ਼ਨ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਦੋਵਾਂ ਟੈਂਕਾਂ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਗਈ। ਫਿਲਹਾਲ ਇੱਕ ਇੰਜੀਨੀਅਰਿੰਗ ਕੰਪਨੀ ਇਸ ਰਿਸਾਅ ਦੇ ਤਕਨੀਕੀ ਕਾਰਨਾਂ ਦੀ ਜਾਂਚ ਕਰ ਰਹੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment