ਕੈਨੇਡਾ ਨੇ ਜਤਾਇਆ ਖਦਸ਼ਾ ਕੋਰੋਨਾਵਾਇਰਸ ਨਾਲ 22,000 ਲੋਕਾਂ ਦੀ ਜਾ ਸਕਦੀ ਹੈ ਜਾਨ

TeamGlobalPunjab
1 Min Read

ਓਟਾਵਾ:  ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਵਾਇਰਸ ਕਾਰਨ ਦੁਨੀਆ ਵਿੱਚ 89 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿੱਚ ਕੈਨੇਡਾ ਦੀ ਸਰਕਾਰ ਨੇ ਖਦਸ਼ਾ ਜਤਾਇਆ ਹੈ ਕਿ ਉੱਥੇ ਕੋਰੋਨਾ ਨਾਲ 11 ਤੋਂ 22 ਹਜ਼ਾਰ ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ।

ਸਰਕਾਰ ਦਾ ਅਨੁਮਾਨ ਹੈ ਕਿ ਇਸ ਮਹਾਮਾਰੀ ਦੇ ਖ਼ਤਮ ਹੋਣ ਤੱਕ ਦੇਸ਼ ਭਰ ਵਿੱਚ 9,34,000 ਤੋਂ 19 ਲੱਖ ਲੋਕ ਇਸ ਨਾਲ ਸੰਕਰਮਿਤ ਹੋਣਗੇ। ਸਰਕਾਰ ਦਾ ਇਹ ਅਨੁਮਾਨ ਇਹ ਮੰਨਦੇ ਹੋਏ ਲਗਾਇਆ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਅਗਲੇ ਕੁੱਝ ਮਹੀਨਿਆਂ ਤੱਕ ਸਖ਼ਤ ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਉਪਰਾਲਿਆਂ ਦਾ ਪਾਲਣ ਕਰਨਗੇ। ਮਹਾਮਾਰੀ ਕੈਨੇਡਾ ਦੀ ਸਮੂਹ ਸਰਕਾਰ ਦਾ ਇਹ ਪਹਿਲਾ ਅਨੁਮਾਨ ਹੈ।

ਇਸ ਵਿੱਚ ਅਧਿਕਾਰੀਆਂ ਵੱਲੋਂ ਉਪਲੱਬਧ ਕਰਾਏ ਗਏ ਅੰਕੜੇ ਦੇ ਅਨੁਸਾਰ ਵੀਰਵਾਰ ਤੱਕ ਕੈਨੇਡਾ ਵਿੱਚ ਇਸ ਰੋਗ ਦੇ ਕਾਰਨ 476 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment