ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਲਈ ਕੈਨੇਡਾ ਨੇ ਪਾਬੰਦੀਆਂ ਹਟਾਉਣ ਦਾ ਕੀਤਾ ਐਲਾਨ

TeamGlobalPunjab
1 Min Read

ਓਟਵਾ : ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਟਰੈਵਲ ਸਬੰਧੀ ਪਾਬੰਦੀਆਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦਾ ਕੋਵਿਡ-19 ਟੀਕਾਕਰਣ ਪੂਰਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਈਸੋਲੇਟ ਹੋਣ ਦੀ ਵੀ ਜ਼ਰੂਰਤ ਨਹੀਂ ਪਵੇਗੀ।

ਇਸ ਤੋਂ ਇਲਾਵਾ ਇਹ ਛੋਟਾਂ ਉਨ੍ਹਾਂ ਲੋਕਾਂ ਲਈ ਨਹੀਂ ਹੋਣਗੀਆਂ ਜਿਹੜੇ ਗੈਰ ਨਾਗਰਿਕ ਹੋਣਗੇ ਪਰ ਜਿਨ੍ਹਾਂ ਦਾ ਟੀਕਾਕਰਣ ਪੂਰਾ ਹੋਇਆ ਹੋਵੇਗਾ ਤੇ ਉਹ ਗੈਰ ਜ਼ਰੂਰੀ ਕਾਰਨਾਂ ਕਰਕੇ ਟਰੈਵਲ ਕਰਨਾ ਚਾਹੁੰਦੇ ਹੋਣਗੇ ਉਨ੍ਹਾਂ ‘ਤੇ ਮੌਜੂਦਾ ਪਾਬੰਦੀਆਂ ਹੀ ਜਾਰੀ ਰਹਿਣਗੀਆਂ।

ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦਾ ਪਹਿਲਾਂ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ, ‘ਜੇਕਰ ਤੁਸੀਂ ਕੈਨੇਡਾ ‘ਚ ਆਉਣਾ ਚਾਹੁੰਦੇ ਹੋ ਤੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਹੋ ਅਤੇ ਤੁਸੀਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ 5 ਜੁਲਾਈ ਤੋਂ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ।’

Share this Article
Leave a comment