ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ ਦੇ ਵਿਸ਼ੇਸ਼ ਸਮਾਗਮ ਦੌਰਾਨ ਦੋ ਪੁਸਤਕਾਂ ਲੋਕ ਅਰਪਣ

TeamGlobalPunjab
2 Min Read

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਕੈਲੀਫੋਰਨੀਆਂ ਦੀ ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਵਿੱਚ ‘ਵਿਸ਼ਵ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ’ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆਂ ਗਿਆ। ਜਿਸ ਦੀ ਸ਼ੁਰੂਆਤ ਕਵੀ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ। ਇਸ ਉਪਰੰਤ ਲੇਖਕ ਸੰਤੋਖ ਸਿੰਘ ਮਿਨਹਾਸ ਨੇ ਪੁਸਤਕਾ ਸਬੰਧੀ ਪਰਚਾ ਪੜਿਆ। ਪ੍ਰਸਿੱਧ ਕਹਾਣੀਕਾਰ ਕਰਮ ਸਿੰਘ ਮਾਨ ਨੇ ਆਪਣੇ ਵਿਚਾਰਾ ਦੀ ਸਾਂਝ ਪਾਈ।

ਇਸ ਬਾਅਦ ਦੋ ਪੁਸਤਕਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ ਗਈਆਂ। ਜਿੰਨਾਂ ਵਿੱਚ ਇਕ ਪੁਸਤਕ ਪੰਜਾਬੀ ਪੱਤਰਕਾਰੀ ਵਿੱਚ ਬਤੌਰ ਸੰਪਾਦਕ ਸੇਵਾਵਾ ਨਿਭਾ ਚੁੱਕੇ ਅਤੇ ਟੀ.ਵੀ. ਦੀ ਮਾਧਿਅਮ ਰਾਹੀ ਵੱਖ-ਵੱਖ ਵਿਸ਼ਿਆਂ ‘ਤੇ ਕੰਮ ਕਰ ਚੁੱਕੀ ਜਾਣੀ ਪਹਿਚਾਣੀ ਸ਼ਖ਼ਸੀਅਤ ਦਮਦਮੀ ਸਿੱਧੂ, ਜਿੰਨਾਂ ਦਾ ਅਸਲ ਨਾਂ ਗੁਰਮੇਲ ਸਿੰਘ ਸਿੱਧੂ ਹੈ, ਉਨ੍ਹਾਂ ਦੀ ਪੱਤਰਕਾਰੀ ਦੌਰਾਨ ਹੋਈਆ ਘਟਨਾਵਾਂ ਅਤੇ ਖਬਰਾਂ ‘ਤੇ ਅਧਾਰਿਤ ਪੁਸਤਕ “ਖ਼ਬਰ ਖਤਮ” ਲੋਕ ਅਰਪਣ ਕੀਤੀ ਗਈ। ਜਦ ਕਿ ਦੂਸਰੀ ਪੁਸਤਕ ਪਾਕਿਸਤਾਨ ਤੋਂ ਅਮਰੀਕਾ ਵਸਦੇ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਕਵੀ, ਗਾਇਕ ਅਤੇ ਲੇਖਕ ਅਸ਼ਰਫ ਗਿੱਲ ਦੀ ਪੁਸਤਕ “ਮੇਰੇ ਭਾਰਤੀ ਸਫ਼ਰਨਾਮੇ” ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਗਈ। ਇਸ ਪੁਸਤਕ ਵਿੱਚ ਅਸ਼ਰਫ ਗਿੱਲ ਨੇ ਜਿੱਥੇ ਭਾਰਤ ਦੀ ਯਾਤਰਾ ਦਾ ਬਿਰਤਾਂਤ ਬਾ-ਖ਼ੂਬੀ ਬਿਆਨ ਕੀਤਾ, ਉੱਥੇ ਪੰਜਾਬੀ ਦੇ ਬਹੁਤ ਵੱਡੇ ਲੇਖਕਾਂ ਦੇ ਅਸਲ ਚਿਹਰੇ ਅਤੇ ਵਰਤਾਅ ਨੂੰ ਨੰਗਿਆਂ ਕੀਤਾ ਹੈ। ਦੋਨੋ ਪੁਸਤਕਾ ਪੜਨਯੋਗ ਹਨ।

ਇਸ ਸਮਾਗਮ ਦੇ ਅੰਤਮ ਪੜਾ ਵਿੱਚ ਕਵੀ ਦਰਬਾਰ ਕਰਵਾਇਆਂ ਗਿਆ। ਜਿਸ ਵਿੱਚ ਸਥਾਨਕ ਨਾਮਵਰ ਕਵੀਆ ਵਿੱਚ ਹਰਜਿੰਦਰ ਕੰਗ, ਸੰਤੋਖ ਮਿਨਹਾਸ, ਡਾ. ਅਰਜੁਨ ਜੋਸ਼ਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਗਾਇਕ ਅਵਤਾਰ ਗਰੇਵਾਲ, ਅੰਜੂ ਮੀਰਾਂ, ਜੱਗਾ ਗਿੱਲ, ਸੁੱਖੀ ਧਾਲੀਵਾਲ, ਰਮਨ ਵਿਰਕ, ਪਵਿੱਤਰ ਮਾਟੀ, ਅਸਰਫ ਗਿੱਲ ਆਦਿਕ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਅੰਤ ਆਪਣੀ ਅਮਿੱਟ ਪੈੜਾ ਛੱਡਦਾ ਪੰਜਾਬੀ ਮਾਂ ਬੋਲੀ ਦੇ ਮੋਹ ਵਿੱਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

Share this Article
Leave a comment