ਕੈਨੇਡਾ ਵੰਡ ਰਿਹੈ Surprise ਵੀਜ਼ੇ, ਜਲਦ ਪੂਰੇ ਹੋਣਗੇ ਪਰਵਾਸੀਆਂ ਦੇ ਸੁਫਨੇ

Prabhjot Kaur
3 Min Read

ਓਟਵਾ: ਕੈਨੇਡਾ ਸਰਕਾਰ ਵਲੋਂ ਪੱਕੇ ਵਸਨੀਕਾਂ ਦੇ ਸਵਾਗਤ ਕਰਨ ਲਈ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਨੇ 10 ਦਿਨਾਂ ਵਿੱਚ ਹੀ ਦੋ ਐਕਸਪ੍ਰੈਸ ਐਂਟਰੀ ਡਰਾਅ ਕੱਢ ਦਿੱਤੇ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਪੱਤਰ ਭੇਜਿਆ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਮ ਤੌਰ ‘ਤੇ 15 ਦਿਨ ਬਾਅਦ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਂਦੇ ਨੇ, ਪਰ ਇਸ ਵਾਰ ਹਫ਼ਤੇ ਬਾਅਦ ਹੀ ਡਰਾਅ ਕੱਢ ਦਿੱਤਾ। ਇਸ ਦੇ ਚਲਦਿਆਂ ਇੱਕ ਹਫ਼ਤਾ ਪਹਿਲਾਂ 7 ਹਜ਼ਾਰ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਪੱਤਰ ਭੇਜੇ ਗਏ ਸੀ ਤੇ ਹੁਣ ਦੂਜਾ ਡਰਾਅ ਕੱਢਦੇ ਹੋਏ ਹਜ਼ਾਰ ਹੋਰ ਪਰਵਾਸੀਆਂ ਨੂੰ ਵੀ ਪੱਕੇ ਕਰਨ ਵੱਲ ਕਦਮ ਚੁੱਕ ਦਿੱਤਾ। 2023 ਵਿੱਚ ਕੱਢਿਆ ਗਿਆ ਇਹ 8ਵਾਂ ਐਕਸਪ੍ਰੈਸ ਐਂਟਰੀ ਡਰਾਅ ਹੈ।

ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਮ ਤੌਰ ‘ਤੇ ਐਕਸਪ੍ਰੈਸ ਐਂਟਰੀ ਦੇ 3500 ਸੱਦਾ ਪੱਤਰ ਭੇਜੇ ਜਾਂਦੇ ਹਨ। ਇਸ ਤੋਂ ਪਹਿਲਾਂ 2021 ਦੌਰਾਨ 27 ਹਜ਼ਾਰ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਪੱਤਰ ਭੇਜੇ ਗਏ ਸੀ। ਮੰਤਰਾਲੇ ਵੱਲੋਂ ਲਗਾਤਾਰ ਵੱਡੇ ਡਰਾਅ ਕੱਢੇ ਜਾਣ ਨਾਲ ਸਕੋਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਡਰਾਅ 484 ਅੰਕਾਂ ‘ਤੇ ਰਿਹਾ, ਬੀਤੇ ਮੰਗਲਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ।

ਇਸ ਵਾਰ ਡਰਾਅ 484 ਅੰਕਾਂ ‘ਤੇ ਰਿਹਾ ਅਤੇ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ। ਚੇਤੇ ਰਹੇ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਵਧੇਰੇ ਅੰਕਾਂ ‘ਤੇ ਆਉਣ ਕਾਰਨ ਬਹੁਤ ਸਾਰੇ ਬਿਨੈਕਾਰਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਸੀ ਕਿਉਂਕਿ ਬਹੁਤੇ ਵਿਦਿਆਰਥੀਆਂ ਦੇਅੰਕ 500 ਤੋਂ ਹੇਠਾਂ ਹਨ। ਇਸ ਸਾਲ ਦੇ ਡਰਾਅ 500 ਤੋਂ ਉੱਪਰ ਹੀ ਰਹਿ ਰਹੇ ਸੀ।

ਐਕਸਪ੍ਰੈਸ ਐਂਟਰੀ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਪਰਵਾਸੀ ਸਿੱਧੇ ਤੌਰ ‘ਤੇ ਕੈਨੇਡਾ ਦੇ ਪੱਕੇ ਵਾਸੀ ਬਣ ਸਕਦੇ ਨੇ ਭਾਵ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਮਿਲ ਜਾਂਦੀ ਹੈ। ਇਸ ਵਿੱਚ ਬਿਨੈਕਾਰਾਂ ਨੂੰ ਉਮਰ, ਪੜਾਈ, ਤਜ਼ਰਬੇ ਅਤੇ ਆਇਲਟਸ ਆਦਿ ਦੇ ਨੰਬਰ ਮਿਲਦੇ ਨੇ। ਕੈਨੇਡਾ ਵਿੱਚ ਪੜਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮਿਆਂ ਵੀ ਇਸ ਪ੍ਰੋਗਰਾਮ ਤਹਿਤ ਪੀ.ਆਰ. ਦੀ ਸਹੂਲਤ ਮਿਲ ਜਾਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

TAGGED:
Share this Article
Leave a comment