ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਏ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਇਕ ਹੋਰ ਮੌਕਾ

TeamGlobalPunjab
1 Min Read

ਟੋਰਾਂਟੋ: ਫੈਡਰਲ ਸਰਕਾਰ ਵਲੋਂ ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਏ ਵਿਦੇਸ਼ੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਾ ਮਿਆਦ ਵਿਚ ਵਾਧਾ ਕਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਸਿਰਫ਼ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ ਜੋ ਵੀਜ਼ਾ ਖ਼ਤਮ ਹੋਣ ਤੋਂ 90 ਦਿਨ ਦੇ ਅੰਦਰ ਦਾਖ਼ਲ ਕੀਤੀਆਂ ਜਾਣ। ਇਮੀਗ੍ਰੇਸ਼ਨ ਵਿਭਾਗ ਵੱਲੋਂ ਲਾਗੂ ਸ਼ਰਤਾਂ ਅਧੀਨ ਵੀਜ਼ਾ ਮਿਆਦ ‘ਚ ਵਾਧਾ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕ 30 ਜਨਵਰੀ 2020 ਤੋਂ 31 ਮਈ 2021 ਦਰਮਿਆਨ ਵੈਲਿਡ ਵੀਜ਼ਾ ‘ਤੇ ਕੈਨੇਡਾ ਪਹੁੰਚੇ ਹੋਣ।

ਜਿਨ੍ਹਾਂ ਪ੍ਰਵਾਸੀ ਨਾਗਰਿਕਾਂ ਦੀ ਵੀਜ਼ਾ ਮਿਆਦ ਖ਼ਤਮ ਹੋ ਚੁੱਕੀ ਹੈ, ਉਨ੍ਹਾਂ ਨੂੰ 200 ਡਾਲਰ ਸੈਸਿੰਗ ਫ਼ੀਸ ਵੱਖਰੇ ਤੌਰ ਤੇ ਜਮ੍ਹਾ ਕਰਵਾਉਣੀ ਪਵੇਗੀ ਅਤੇ ਅਖੀਰ ਫ਼ੈਸਲਾ ਇਮੀਗ੍ਰੇਸ਼ਨ ਅਫ਼ਸਰ ਵੱਲੋਂ ਲਿਆ ਜਾਵੇਗਾ। ਜੋ ਸਬੰਧਤ ਬਿਨੈਕਾਰ ਸਾਰੀਆਂ ਸ਼ਰਤਾਂ ‘ਤੇ ਖਰਾ ਉਤਰਦਾ ਹੈ ਤਾਂ ਇਮੀਗ੍ਰੇਸ਼ਨ ਅਫ਼ਸਰ ਵਲੋਂ ਹਰੀਝੰਡੀ ਦੇ ਦਿੱਤੀ ਜਾਵੇਗੀ ਅਤੇ ਸਬੰਧਤ ਦਸਤਾਵੇਜ਼ ਡਾਕ ਰਾਹੀਂ ਪੁੱਜ ਜਾਣਗੇ।

ਸਬੰਧਤ ਬਿਨੈਕਾਰ ਵੀਜ਼ਾ ਮਿਆਦ ਵਿਚ ਵਾਧੇ ਲਈ ਯੋਗ ਨਹੀਂ ਪਾਇਆ ਜਾਂਦਾ ਹੈ ਤਾਂ ਇਮੀਗ੍ਰੇਸ਼ਨ ਮੰਤਰੀ ਦਾ ਡੈਲੀਗੇਟ ਵਲੋਂ ਮਾਮਲੇ ਦਾ ਨਿਪਟਾਰਾ ਕਰੇਗਾ।

Share this Article
Leave a comment