ਪੀ.ਐੱਨ.ਪੀ. ਵਾਲਿਆਂ ਨੂੰ ਕੈਨੇਡਾ ਦੀ ਪੀਆਰ ਲਈ ਮਿਲੇਗਾ ਦੂਜਾ ਮੌਕਾ

TeamGlobalPunjab
1 Min Read

ਟੋਰਾਂਟੋ: ਕੈਨੇਡਾ ਸਰਕਾਰ ਨੇ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਅਰਜ਼ੀਆਂ ਦਾਖ਼ਲ ਕਰਨ ਵਾਲੇ ਉਨ੍ਹਾਂ ਪ੍ਰਵਾਸੀਆਂ ਨੂੰ ਦੂਜਾ ਮੌਕਾ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਨੌਕਰੀ ਦੀ ਪੇਸ਼ਕਸ਼ ਪਿਛਲੇ ਸਮੇਂ ਦੌਰਾਨ ਖੁੱਸ ਗਈ। ਹੁਣ ਅਜਿਹੇ ਪ੍ਰਵਾਸੀ ਅਗਲੇ ਸਾਲ ਮਾਰਚ ਤੱਕ ਨਵੀਂ ਨੌਕਰੀ ਲਭ ਸਕਦੇ ਹਨ ਅਤੇ ਇਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਨਹੀਂ ਹੋਣਗੀਆਂ। ਇਹ ਸਹੂਲਤ ਉਨ੍ਹਾਂ ਯੋਗ ਉਮੀਦਵਾਰਾਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦੀਆਂ ਅਰਜ਼ੀਆਂ 18 ਮਾਰਚ 2020 ਜਾਂ ਇਸ ਤੋਂ ਪਹਿਲਾਂ ਪੁੱਜੀਆਂ ਹੋਣ ਅਤੇ ਕੋਵਿਡ-19 ਕਾਰਨ ਨੌਕਰੀ ਦੀ ਪੇਸ਼ਕਸ਼ ਪ੍ਰਭਾਵਤ ਹੋਈ ਹੋਵੇ।

ਇਮੀਗ੍ਰੇਸ਼ਨ ਵਿਭਾਗ ਵੱਲੋਂ ਸੂਬਾ ਸਰਕਾਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੌਕਰੀ ਦੀ ਪੇਸ਼ਕਸ਼ ਗਵਾਉਣ ਵਾਲੀਆਂ ਕਾਗਜ਼ੀ ਰੂਪ ਵਿਚ ਪੁੱਜੀਆਂ ਪੀ.ਐਨ.ਪੀ. ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕਣ ਲਈ 17 ਸਤੰਬਰ ਤੋਂ 17 ਨਵੰਬਰ ਦਰਮਿਆਨ ਗੁਜ਼ਾਰਿਸ਼ ਕੀਤੀ ਜਾ ਸਕਦੀ ਹੈ।

ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੁਕਣ ਬਾਰੇ ਸੂਚਨਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੋਵੇਗੀ। ਇਮੀਗ੍ਰੇਸ਼ਨ ਵਿਭਾਗ ਸਬੰਧਤ ਬਿਨੈਕਾਰਾਂ ਨਾਲ ਈਮੇਲ ਰਾਹੀਂ ਸੰਪਰਕ ਸਥਾਪਤ ਕਰਦਿਆਂ ਵੱਖਰੇ ਦਸਤਾਵੇਜ਼ ਜਮਾਂ ਕਰਵਾਉਣ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦੇਵੇਗਾ। ਬਿਨੈਕਾਰਾਂ ਨੂੰ ਇਸ ਗੱਲ ਦੀ ਤਸਦੀਕ ਕਰਨੀ ਹੋਵੇਗੀ ਕਿ ਸਬੰਧਤ ਸੂਬਾ ਸਰਕਾਰ ਦੁਆਰਾ ਉਨ੍ਹਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕਣ ਬਾਰੇ ਗੁਜ਼ਾਰਿਸ਼ ਦਾਖ਼ਲ ਕੀਤੀ ਜਾ ਚੁੱਕੀ ਹੈ।

Share this Article
Leave a comment