ਕੈਨੇਡਾ : ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ 91 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
1 Min Read

ਓਟਾਵਾ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ 91 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨਾਂ ਨੇ ਸ਼ੁੱਕਰਵਾਰ ਦੀ ਰਾਤ ਟੋਰਾਂਟੋ ‘ਚ ਆਪਣੇ ਘਰ ‘ਚ ਆਖਰੀ ਸਾਹ ਲਿਆ। ਜੌਨ ਟਰਨਰ ਨੇ 1984 ‘ਚ ਕੈਨੇਡਾ ਦੇ 17ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਜੌਨ ਟਰਨਰ ਦਾ ਜਨਮ 1929 ਨੂੰ ਇੰਗਲੈਂਡ ਵਿੱਚ ਹੋਇਆ ਸੀ ਅਤੇ ਉਹ ਬਚਪਨ ਵਿੱਚ ਹੀ ਕੈਨੇਡਾ ਆ ਗਏ ਸਨ।

ਟਰਨਰ ਨੇ 1962 ਵਿੱਚ ਕੈਨੇਡਾ ਦੀ ਸਿਆਸਤ ਵਿੱਚ ਕਦਮ ਰੱਖਿਆ ਅਤੇ ਲਿਬਰਲ ਪਾਰਟੀ ਲਈ ਮੌਂਟਰੀਅਲ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਹ ਆਪਣੇ ਸਿਆਸੀ ਕਰੀਅਰ ਵਿੱਚ 1968 ਤੋਂ 1975 ਦੌਰਾਨ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਅਗਵਾਈ ਵਿੱਚ ਨਿਆਂ ਮੰਤਰੀ ਅਤੇ ਵਿੱਤ ਮੰਤਰੀ ਸਣੇ ਕਈ ਪ੍ਰਮੁੱਖ ਕੈਬਨਿਟ ਅਹੁਦਿਆਂ ‘ਤੇ ਰਹੇ। ਉਨਾਂ ਨੇ 1990 ਵਿੱਚ ਲਿਬਰਲ ਨੇਤਾ ਦੇ ਰੂਪ ਵਿੱਚ ਅਸਤੀਫ਼ਾ ਦੇ ਦਿੱਤਾ ਅਤੇ 1993 ਵਿੱਚ ਸਿਆਸਤ ਤੋਂ ਦੂਰ ਹੋ ਗਏ।

ਜੌਨ ਟਰਨਰ ਨੇ ਕੈਨੇਡਾ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਛੋਟੇ ਕਾਰਜਕਾਲ 79 ਦਿਨਾਂ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਨਾਂ ਨੇ ਤਤਕਾਲੀਨ ਕੈਨੇਡੀਅਨ ਗਵਰਨਰ ਜਨਰਲ ਨੂੰ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸੰਸਦ ਭੰਗ ਕਰਨ ਦੀ ਸਲਾਹ ਦਿੱਤੀ ਅਤੇ 1984 ਦੀਆਂ ਚੋਣਾਂ ‘ਚ ਹਾਰ ਗਏ।

Share this Article
Leave a comment