ਕੈਨੇਡੀਅਨ ਉਪਭੋਗਤਾਵਾਂ ਦਾ ਨਿੱਜੀ ਡੇਟਾ ਵੇਚਣ ਦੇ ਦੋਸ਼ ‘ਚ ਕੈਨੇਡਾ ਨੇ ਫੇਸਬੁੱਕ ‘ਤੇ ਲਗਾਇਆ ਲੱਖਾਂ ਰੁਪਏ ਦਾ ਜ਼ੁਰਮਾਨਾ

TeamGlobalPunjab
2 Min Read

ਵਾਸ਼ਿੰਗਟਨ :  ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੈਨੇਡਾ ਨੇ ਫੇਸਬੁੁੁੱਕ ‘ਤੇ ਕੈਨੇਡੀਅਨ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ਗਲਤ ਢੰਗ ਨਾਲ ਸਾਂਝਾ ਕਰਨ ਅਤੇ ਵੇਚਣ ਦੇ ਦੋਸ਼ ਹੇਠ ਲੱਖਾਂ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਹਾਲਾਂਕਿ ਫੇਸਬੁੱਕ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਦਰਅਸਲ ਫੇਸਬੁੱਕ ‘ਤੇ ਆਪਣੇ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਦੀ ਗੋਪਨੀਯਤਾ ਕਾਇਮ ਰੱਖਣ ਦੇ ਝੂਠੇ ਦਾਅਵੇ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਜ਼ੁਰਮਾਨਾ ਅਗਸਤ 2012 ਅਤੇ ਜੂਨ 2018 ਦਰਮਿਆਨ ਗੋਪਨੀਯਤਾ ਦੀ ਉਲੰਘਣਾ ਨਾਲ ਜੁੜੇ ਮਾਮਲਿਆਂ ਦਾ ਹੀ ਇੱਕ ਹਿੱਸਾ ਹੈ। ਇਸ ਦੇ ਤਹਿਤ ਫੇਸਬੁੱਕ ‘ਤੇ 65 ਲੱਖ ਰੁਪਏ (6.5 ਮਿਲੀਅਨ ਡਾਲਰ) ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਕੈਨੇਡਾ ਦੇ ਸੁਤੰਤਰ ਕੰਪੀਟੀਸ਼ਨ ਬਿਓਰੋ ਨੇ ਕਿਹਾ ਫੇਸਬੁੱਕ ਨੇ ਗਲਤ ਢੰਗ ਨਾਲ ਤੀਜੇ ਪੱਖ ਦੇ ਡਿਵੈਲਪਰਜ਼ ਦੇ ਨਾਲ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਹਾਲਾਂਕਿ ਫੇਸਬੁੱਕ ਦੇ ਇੱਕ ਬੁਲਾਰੇ ਨੇ ਇਸ ‘ਤੇ ਕਿਹਾ ਹੈ ਕਿ ਉਹ ਜਾਂਚ ਦੇ ਨਤੀਜਿਆਂ ਨਾਲ ਸਹਿਮਤ ਨਹੀਂ ਹੈ, ਪਰ ਉਹ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦਾ ਹੈ।

ਮੰਗਲਵਾਰ ਨੂੰ ਕੈਨੇਡਾ ਦੇ ਕੰਪੀਟੀਸ਼ਨ ਬਿਓਰੋ ਨੇ ਕਿਹਾ ਕਿ ਤਕਨੀਕੀ ਕੰਪਨੀ ਫੇਸਬੁੱਕ ਨੇ ਆਪਣੇ ਐਪ ਅਤੇ ਮੈਸੇਂਜਰ ਐਪ ‘ਤੇ ਕੈਨੇਡੀਅਨਾਂ ਦੀ ਨਿਜੀ ਜਾਣਕਾਰੀ ਦੀ ਗੋਪੀਯਨਤਾ ਬਰਕਰਾਰ ਰੱਖਣ ਦਾ ਝੂਠਾ ਦਾਅਵਾ ਕੀਤਾ ਹੈ, ਇਸ ਲਈ ਫੇਸਬੁੱਕ ਨੂੰ ਜ਼ੁਰਮਾਨੇ ਦੀ ਰਾਸ਼ੀ ਅਦਾ ਕਰਨੀ ਪਏਗੀ। ਕੰਪੀਟੀਸ਼ਨ ਬਿਓਰੋ ਨੇ ਕਿਹਾ ਕਿ ਜਾਂਚ ਵਿੱਚ ਪਾਇਆ ਗਿਆ ਕਿ ਤੀਜੀ ਧਿਰ ਦੇ ਡਿਵੈਲਪਰਾਂ ਨਾਲ ਉਪਭੋਗਤਾ ਦੀ ਜਾਣਕਾਰੀ ਸਾਂਝੀ ਕਰਨ ਵਿੱਚ ਗੋਪੀਯਨਤਾ ਬਣਾਈ ਰੱਖਣ ਦੇ ਫੇਸਬੁੱਕ ਦੇ ਤਰੀਕੇ ਇਕਸਾਰ ਅਤੇ ਸਹੀ ਨਹੀਂ ਸਨ, ਹਾਲਾਂਕਿ ਇਸ ਨੇ ਅਜਿਹਾ ਕਰਨ ਦਾ ਦਾਅਵਾ ਕੀਤਾ ਹੈ।

ਦੱਸ ਦੇਈਏ ਕਿ ਸਾਲ 2016 ਦੀਆਂ ਚੋਣਾਂ ਦੌਰਾਨ, ਕੈਮਬ੍ਰਿਜ ਐਨਾਲਿਟਿਕਾ ਘੁਟਾਲੇ ਵਿੱਚ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਲੀਕ ਕਰਨ ਦੇ ਫਰਜ਼ੀ ਖ਼ਬਰਾਂ ਅਤੇ ਦੋਸ਼ਾਂ ਤੋਂ ਬਾਅਦ ਫੇਸਬੁੱਕ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

- Advertisement -

Share this Article
Leave a comment