ਵਿਕਟੋਰੀਆ/ਓਟਾਵਾ : ਇਸ ਵਾਰ ਦੀਆਂ ਫੈਡਰਲ ਚੋਣਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇੱਕ ਹਲਕਾ ਅਜਿਹਾ ਸੀ ਜਿਸ ‘ਤੇ ਪੰਜਾਬ ਦੇ ਲੋਕਾਂ ਦੀ ਵਿਸ਼ੇਸ਼ ਨਜ਼ਰ ਸੀ, ਇਹ ਹਲਕਾ ਸੀ- ‘ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ’। ਦਰਅਸਲ ਇਸ ਰਾਈਡਿੰਗ ਤੋਂ ਲਿਬਰਲ ਪਾਰਟੀ ਵਲੋਂ ਪੰਜਾਬੀ ਮੂਲ ਦੀ ਗੁਨੀਤ ਗਰੇਵਾਲ ਮੈਦਾਨ ਵਿੱਚ ਸਨ। ਚੋਣ ਪ੍ਰਚਾਰ ਦੌਰਾਨ ਗੁਨੀਤ ਗਰੇਵਾਲ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ। ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਵੀ ਉਨ੍ਹਾਂ ਦੇ ਪ੍ਰਚਾਰ ਲਈ ਪਹੁੰਚੇ ਸਨ। ਗੁਨੀਤ ਨੇ ਆਪਣੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਬਰੇਡ ਵਿਸ ਨੂੰ ਚੰਗੀ ਚੁਣੌਤੀ ਪੇਸ਼ ਜ਼ਰੂਰ ਕੀਤੀ, ਪਰ ਉਹ ਜਿੱਤ ਹਾਸਲ ਨਹੀਂ ਕਰ ਸਕੀ।
ਕੰਜ਼ਰਵੇਟਿਵ ਉਮੀਦਵਾਰ ਬਰੇਡ ਵਿਸ ਨੇ ਇੱਥੋਂ 17962 ਵੋਟਾਂ ਹਾਸਲ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਲਿਬਰਲ ਉਮੀਦਵਾਰ ਗੁਨੀਤ ਗਰੇਵਾਲ 10071 ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਰਹੀ।
ਜ਼ਿਕਰਯੋਗ ਹੈ ਕਿ ਗੁਨੀਤ ਗਰੇਵਾਲ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਹੈ। ਗੁਨੀਤ ਗਰੇਵਾਲ ਦੇ ਪ੍ਰਚਾਰ ਵਿਚ ਪਰਮੀਸ਼ ਵਰਮਾ ਵਲੋਂ ਪੂਰਾ ਸਹਿਯੋਗ ਕੀਤਾ ਗਿਆ।
https://www.instagram.com/p/CSx6QHxrlWo/?utm_medium=copy_link