ਕੈਨੇਡਾ ‘ਚ ਟੁੱਟੇ ਸਾਰੇ ਰਿਕਾਰਡ, 2022 ਦੌਰਾਨ ਪੁੱਜੇ 4.37 ਲੱਖ ਪਰਵਾਸੀ

Prabhjot Kaur
2 Min Read

ਟੋਰਾਂਟੋ: ਇੰਮੀਗ੍ਰੇਸ਼ਨ ਦੇ ਮਾਮਲੇ ‘ਚ ਕੈਨੇਡਾ ਨੇ ਬੀਤੇ ਸਾਲ ਦੌਰਾਨ ਇੱਕ ਤੋਂ ਬਾਅਦ ਇੱਕ ਕਈ ਰਿਕਾਰਡ ਕਾਇਮ ਕਰ ਦਿੱਤੇ। ਮੁਲਕ ਦੇ ਇਤਿਹਾਸ ‘ਚ ਪਹਿਲੀ ਵਾਰ ਇਕ ਸਾਲ ਦੌਰਾਨ 4 ਲੱਖ 37 ਹਜ਼ਾਰ ਤੋਂ ਵੱਧ ਪਰਵਾਸੀ ਪੱਕੇ ਤੌਰ ‘ਤੇ ਕੈਨੇਡਾ ਪੁੱਜੇ। ਦੂਜੇ ਪਾਸੇ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਮਾਪਿਆਂ ਦੇ ਵੀਜ਼ਿਆਂ ਸਣੇ ਪਰਮਾਨੈਂਟ ਰੈਜ਼ੀਡੈਂਸ ਅਤੇ ਸਿਟੀਜ਼ਨਸ਼ਿਪ ਦੀਆਂ 52 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ।

ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ 2022 ਲਈ ਤੈਅ ਟੀਚਾ ਹਾਸਲ ਹੋ ਚੁੱਕਿਆ ਹੈ ਅਤੇ 2023 ਵਿਚ 4 ਲੱਖ 85 ਹਜ਼ਾਰ ਪਰਵਾਸੀਆਂ ਨੂੰ ਕੈਨੇਡਾ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀ ਘਾਟ ਨੂੰ ਵੇਖਦਿਆਂ ਕੈਨੇਡਾ ਨੂੰ ਵੱਡੀ ਗਿਣਤੀ ‘ਚ ਪਰਵਾਸੀਆਂ ਦੀ ਜ਼ਰੂਰਤ ਹੈ ਜੋ ਨਾਂ ਸਿਰਫ਼ ਮੁਲਕ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ ਸਗੋਂ ਸਥਾਨਕ ਸਮਾਜ ‘ਚ ਸਭਿਆਚਾਰਕ ਵੰਨ-ਸੁਵੰਨਤਾ ਦਾ ਘੇਰਾ ਵਧਾਉਣ ‘ਚ ਵੱਡਾ ਯੋਗਦਾਨ ਪਾਉਣਗੇ।

2036 ਤੱਕ ਕੈਨੇਡਾ ਦੀ ਕੁੱਲ ਆਬਾਦੀ ਦਾ 30 ਫ਼ੀ ਸਦੀ ਪਰਵਾਸੀ ਹੋਣਗੇ। 2011 ਵਿੱਚ ਇਹ ਅੰਕੜਾ 20.7 ਫ਼ੀਸਦੀ ਬਣਦਾ ਸੀ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਇਸ ਵੇਲੇ ਲਗਭਗ 10 ਲੱਖ ਨੌਕਰੀਆਂ ਵਾਸਤੇ ਕਾਮ ਨਹੀਂ ਮਿਲ ਰਹੇ ਅਤੇ ਇਨ੍ਹਾਂ ਹਾਲਾਤ ਨੂੰ ਧਿਆਨ ਵਿੱਚ ਰਖਦਿਆਂ ਹੀ ਕੈਨੇਡਾ ਸਰਕਾਰ ਵੱਲੋਂ ਆਉਂਦੇ ਤਿੰਨ ਸਾਲ ਦੌਰਾਨ 15 ਲੱਖ ਪਰਵਾਸੀਆ ਨੂੰ ਪੱਕੇ ਤੌਰ ‘ਤੇ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ।

ਉਧਰ ਕੈਨੇਡਾ ਦੇ ਹਾਊਸਿੰਗ ਮਾਮਲਿਆਂ ਬਾਰੇ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਕੰਸਟ੍ਰਕਸ਼ਨ ਸੈਕਟਰ ਵਿੱਚ ਹਜ਼ਾਰਾਂ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੈ। ਆਉਣ ਵਾਲੇ ਸਾਲ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੇਵਾ ਮੁਕਤ ਹੋ ਰਹੇ ਹਨ ਅਤੇ ਅਜਿਹੇ ਵਿੱਚ ਖਾਲੀ ਥਾਵਾਂ ਦੀ ਭਰਪਾਈ ਲਾਜ਼ਮੀ ਹੋ ਜਾਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment