ਕੈਨੇਡਾ ‘ਚ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ Novavax ਨੂੰ ਮਿਲੀ ਮਨਜ਼ੂਰੀ

TeamGlobalPunjab
2 Min Read

ਓਟਵਾ: ਨੋਵਾਵੈਕਸ ਦੀ ਕੋਵਿਡ-19 ਵੈਕਸੀਨ ਨੂੰ ਕੈਨੇਡਾ ‘ਚ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਵੀਰਵਾਰ ਨੂੰ ਨੋਵਾਵੈਕਸ ਦੇ ਉਤਪਾਦ ਨਾਲ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ਦੀ ਸੂਚੀ ਨੂੰ ਅਪਡੇਟ ਕੀਤਾ ਹੈ।

ਫਾਈਜ਼ਰ, ਮੋਡਰਨਾ, ਐਸਟਰਾਜੇਨੇਕਾ ਤੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਬਣਾਉਣ ਵਾਲੀਆਂ ਹੋਰ ਕੰਪਨੀਆਂ ਹਨ, ਜਿਨ੍ਹਾਂ ਨੂੰ ਕੈਨੇਡਾ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਕਲੀਨਿਕਲ ਟਰਾਇਲਜ਼ ਦੇ ਅਧਾਰ ‘ਤੇ ਹੈਲਥ ਕੈਨੇਡਾ ਨੇ ਘੱਟੋ-ਘੱਟ 21 ਦਿਨ ਦੇ ਫ਼ਰਕ ਨਾਲ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੈਣ ਦੀ ਸਿਫਾਰਿਸ਼ ਕੀਤੀ ਹੈ I

ਫ਼ੈਡਰਲ ਸਰਕਾਰ ਨੇ ਮਹਾਂਮਾਰੀ ਦੇ ਸ਼ੁਰੂ ਵਿੱਚ ਨੋਵਾਵੈਕਸ ਨਾਲ 52 ਮਿਲੀਅਨ ਖੁਰਾਕਾਂ ਖਰੀਦਣ ਦਾ ਸੌਦਾ ਕੀਤਾ ਸੀ। ਸਰਕਾਰ ਨੇ ਕਿਹਾ ਹੈ ਕਿ ਮੌਂਟਰੀਅਲ ਵਿੱਚ ਹਰ ਸਾਲ ਵੈਕਸੀਨ ਦੀਆਂ 24 ਮਿਲੀਅਨ ਖੁਰਾਕਾਂ ਦਾ ਉਤਪਾਦਨ ਕੀਤਾ ਜਾ ਸਕਦਾ ਹੈ।

ਕੈਨੇਡਾ ਦੀ ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ (NACI) ਨੇ ਸਿਫ਼ਾਰਿਸ਼ ਕੀਤੀ ਹੈ ਕਿ ਇਹ ਵੈਕਸੀਨ ਉਹਨਾਂ ਲੋਕਾਂ ਲਈ ਤੀਸਰੀ ਡੋਜ਼ ਜਾਂ ਪ੍ਰਮੁੱਖ ਡੋਜ਼ ਵਜੋਂ ਵਰਤੀ ਜਾ ਸਕਦੀ ਹੈ ਜੋ ਐਮਆਰਐਨਏ ਕੋਵਿਡ-19 ਵੈਕਸੀਨ ਲੈਣ ਲਈ ਤਿਆਰ ਨਹੀਂ ਹਨ।

- Advertisement -

ਯੂਐਸ ਫੂਡ ਐਂਡ ਡਰਗ ਐਡਮਨਿਸਟ੍ਰੇਸ਼ਨ ਵਲੋਂ ਨੋਵਾਵੈਕਸ ਦੀ ਪ੍ਰੋਟੀਨ ਅਧਾਰਿਤ ਵੈਕਸੀਨ ਦੀ ਹਾਲੇ ਵੀ ਸਮਿਖਿਆ ਕੀਤੀ ਜਾ ਰਹੀ ਹੈ, ਪਰ ਇਸ ਨੂੰ ਯੂਰਪੀਅਨ ਯੂਨੀਅਨ ਤੇ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਯੂਨਾਇਟਿਡ ਕਿੰਗਡਮ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਬਾਲਗਾ ‘ਚ ਵਰਤਣ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment