ਕੇਬਲ ਓਵਰਬ੍ਰਿਜ ਤਾਂ ਬਣਿਆ ਨਹੀਂ ਪਰ ਠੇਕੇਦਾਰ ਨੇ 2.80 ਕਰੋੜ ਰੁਪਏ ਦਾ ਬਿੱਲ ਸੌਂਪਿਆ ਰੋਪਵੇਅ ਕਾਰਪੋਰੇਸ਼ਨ ਨੂੰ

Rajneet Kaur
3 Min Read

ਸ਼ਿਮਲਾ: ਲੋਕਾਂ ਦੀ ਸਹੂਲਤ ਲਈ ਰਾਜਧਾਨੀ ਵਿੱਚ ਲਿਫ਼ਟ ਨੇੜੇ ਬਣਾਇਆ ਜਾਣ ਵਾਲਾ  ਕੇਬਲ ਓਵਰਬ੍ਰਿਜ ਬਣਿਆ ਤਾਂ ਨਹੀਂ ਪਰ ਠੇਕੇਦਾਰ ਨੇ 2.80 ਕਰੋੜ ਰੁਪਏ ਦਾ ਬਿੱਲ ਰੋਪਵੇਅ ਕਾਰਪੋਰੇਸ਼ਨ ਨੂੰ ਸੌਂਪ ਦਿੱਤਾ ਹੈ। ਬਿਨਾਂ ਕਿਸੇ ਕੰਮ ਦੇ ਇੰਨੇ ਵੱਡੇ ਬਿੱਲਾਂ ਨੂੰ ਦੇਖ ਕੇ ਨਿਗਮ ਅਧਿਕਾਰੀ ਨਿਰਾਸ਼ਾ ਦੇ ਆਲਮ ‘ਚ ਹਨ। ਨਿਗਮ ਤੋਂ ਲੈ ਕੇ ਸਕੱਤਰੇਤ ਤੱਕ ਇਸ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ ਕਿ ਇਹ ਪੈਸਾ ਕੌਣ ਦੇਵੇਗਾ। ਨਿਗਮ ਨੇ ਹੁਣ ਇਹ ਬਿੱਲ ਸਮਾਰਟ ਸਿਟੀ ਪ੍ਰਬੰਧਨ ਨੂੰ ਭੇਜ ਦਿੱਤਾ ਹੈ।

ਅਧਿਕਾਰੀਆਂ ਨੂੰ ਪਤਾ ਹੈ ਕਿ ਇਹ ਪੈਸੇ ਠੇਕੇਦਾਰ ਨੂੰ ਦੇਣੇ ਪੈਣਗੇ। ਜੇਕਰ ਪੈਸੇ ਨਾ ਦਿੱਤੇ ਤਾਂ ਮਾਮਲਾ ਅਦਾਲਤ ਵਿੱਚ ਜਾ ਸਕਦਾ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਲਿਫਟ ਨੇੜੇ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਓਵਰਬ੍ਰਿਜ ਬਣਾਇਆ ਜਾਣਾ ਸੀ। ਇਸ ਪੁਲ ਨੂੰ ਬਣਾਉਣ ਦੀ ਜ਼ਿੰਮੇਵਾਰੀ ਰੋਪਵੇਅ ਕਾਰਪੋਰੇਸ਼ਨ ਨੂੰ ਦਿੱਤੀ ਗਈ ਸੀ। ਨਿਗਮ ਨੇ ਇਸ ਦਾ ਡਿਜ਼ਾਈਨ ਤਿਆਰ ਕਰਵਾ ਕੇ ਠੇਕੇਦਾਰ ਨੂੰ ਕੰਮ ਸੌਂਪ ਦਿੱਤਾ ਹੈ। ਇਸ ਪੁਲ ਦੇ ਬਣਨ ਨਾਲ ਲੋਕਾਂ ਨੂੰ ਸੜਕ ਪਾਰ ਕਰਨ ਦੀ ਸਹੂਲਤ ਮਿਲਣੀ ਸੀ।

ਦਸਣਯੋਗ ਹੈ ਕਿ ਠੇਕੇਦਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਡਿਜ਼ਾਇਨ ਅਨੁਸਾਰ ਮੌਕੇ ’ਤੇ ਹੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੇ ਲਈ ਸੜਕ ‘ਤੇ ਤਿੰਨ ਵੱਡੇ ਲੋਹੇ ਦੇ ਖੰਭੇ ਲਗਾਏ ਗਏ ਸਨ। ਇਸ ਦੇ ਉੱਪਰ ਵਾਲਾ ਰੈਂਪ ਵੀ ਲਗਭਗ ਤਿਆਰ ਸੀ ਪਰ ਇਸ ਦੌਰਾਨ ਸਰਕਾਰ ਦੇ ਇਤਰਾਜ਼ ਕਾਰਨ ਇਸ ਦਾ ਕੰਮ ਬੰਦ ਕਰ ਦਿੱਤਾ ਗਿਆ। ਇਤਰਾਜ਼ ਇਸ ਲਈ ਸੀ ਕਿਉਂਕਿ ਇਸ ਦਾ ਇਕ ਖੰਭਾ ਸੜਕ ‘ਤੇ ਆ ਰਿਹਾ ਸੀ ਜਿਸ ਨਾਲ ਆਵਾਜਾਈ ‘ਚ ਵਿਘਨ ਪੈ ਸਕਦਾ ਸੀ। ਇਤਰਾਜ਼ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ ਅਤੇ ਤਿੰਨੋਂ ਖੰਭੇ ਵੀ ਸੜਕ ਤੋਂ ਉਖਾੜ ਦਿੱਤੇ ਗਏ। ਠੇਕੇਦਾਰ ਦਾ ਤਰਕ ਹੈ ਕਿ ਕਈ ਹਫ਼ਤਿਆਂ ਤੋਂ ਨਾ ਸਿਰਫ਼ ਮੌਕੇ ’ਤੇ ਕੰਮ ਕੀਤਾ ਗਿਆ ਸਗੋਂ ਤਿਆਰ ਕੀਤਾ ਗਿਆ ਲੋਹੇ ਦਾ ਭਾਰੀ ਢਾਂਚਾ ਵੀ ਬੇਕਾਰ ਹੋ ਗਿਆ। ਅਜਿਹੀ ਸਥਿਤੀ ਵਿੱਚ ਇਸ ਦੇ ਖਰਚੇ ਦਾ ਭੁਗਤਾਨ ਕਰਨਾ ਚਾਹੀਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment