ਕੈਬਨਿਟ ਮੰਤਰੀ ਈਟੀਓ ਨੇ ਰੂਪਨਗਰ ਦਫ਼ਤਰ ਦਾ ਅਚਾਨਕ ਕੀਤਾ ਦੌਰਾ

Rajneet Kaur
1 Min Read

ਨਿਊਜ਼ ਡੈਸਕ: ਲੋਕ ਨਿਰਮਾਣ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਦੇ ਰੂਪਨਗਰ ਦਫ਼ਤਰ ‘ਚ ਅਚਾਨਕ ਦੌਰਾ ਕੀਤਾ ।

ਜਿਸ ਨਾਲ ਵਿਭਾਗ ਦੇ ਅਧਿਕਾਰੀ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੂੰ ਭਾਜੜਾ ਪੈ ਗਈਆਂ।  ਮੰਤਰੀ ਹਰਭਜਨ ਸਿੰਘ ਈਟੀਓ 9 ਵਜੇ ਤੋਂ ਪਹਿਲਾਂ ਹੀ ਦਫ਼ਤਰ ਪਹੁੰਚ ਗਏ।ਮਿਲੀ ਜਾਣਕਾਰੀ ਅਨੁਸਾਰ ਉਸ ਸਮੇਂ ਦਫਤਰ ‘ਚ   ਜ਼ਿਆਦਾਤਰ ਮੁਲਾਜ਼ਮ ਗੈਰ-ਹਾਜ਼ਰ ਸਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਸੁਰੱਖਿਆਂ ਮੁਲਾਜ਼ਮਾਂ ਨੂੰ ਕਿਹਾ ਕਿ ਜਦੋਂ ਪੂਰੇ 9 ਵੱਜ ਜਾਣ ਤਾਂ ਦਫ਼ਤਰ ਦਾ ਮੇਨ ਗੇਂਟ ਬੰਦ ਕਰ ਦਿਓ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਪੂਰੇ 9 ਵਜੇ ਗੇਟ ਬੰਦ ਕਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment