ਚੰਡੀਗੜ੍ਹ: ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਭਲਕੇ ਹੋਵੇਗੀ। ਇਹ ਮੀਟਿੰਗ ਸਵੇਰੇ 10 ਵਜੇ ਮੁੱਖ ਮੰਤਰੀ ਦੇ ਚੰਡੀਗੜ੍ਹ ਵਾਲੀ ਰਿਹਾਇਸ਼ ’ਤੇ ਹੋਵੇਗੀ। ਇਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਗਮ ਤੋਂ ਇਲਾਵਾ ਕਈ ਵੱਡੇ ਮੁੱਦਿਆਂ ’ਤੇ ਫੈਸਲੇ ਲਏ ਜਾਣਗੇ।
ਤਰਨਤਾਰਨ ਉਪ ਚੋਣ
ਇਸ ਵੇਲੇ ਤਰਨਤਾਰਨ ਦੀ ਉਪ ਚੋਣ ’ਚ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ। ਇਸ ਲਈ ਕੋਈ ਅਜਿਹਾ ਫੈਸਲਾ ਨਹੀਂ ਲਿਆ ਜਾਵੇਗਾ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰੇ। ਪਰ ਸਰਕਾਰ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਜ਼ਰੂਰ ਕਰੇਗੀ। ਨਾਲ ਹੀ, ਕਈ ਨਵੀਆਂ ਭਰਤੀਆਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਲਈ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਹੋਈ ਕੈਬਿਨੇਟ ਮੀਟਿੰਗ ਵਿੱਚ 9 ਵੱਡੇ ਫੈਸਲੇ ਲਏ ਗਏ ਸਨ:
- ਪੰਜਾਬ ਮਾਈਨਰ ਮਿਨਰਲ ਰੂਲਜ਼-2013 ਵਿੱਚ ਸੋਧ ਨੂੰ ਮਨਜ਼ੂਰੀ।
- ਮੈਗਾ ਹਾਊਸਿੰਗ ਪ੍ਰੋਜੈਕਟ ਲਈ ਵਨ ਟਾਈਮ ਐਕਸਟੈਂਸ਼ਨ।
- ਸਹਿਕਾਰੀ ਹਾਊਸਿੰਗ ਸੁਸਾਇਟੀਆਂ ਨੂੰ ਜ਼ਮੀਨ ਅਲਾਟਮੈਂਟ।
- 14 ਦਿਨਾਂ ਵਿੱਚ ਰੇਤਾ ਸਾਫ਼ ਕਰਨ ਦੇ ਟੈਂਡਰ ਖੋਲ੍ਹੇ ਜਾਣਗੇ।
- ਰੋਲਿੰਗ ਮਿੱਲਾਂ ਵਿੱਚ ਕੋਲਾ ਵਰਤੋਂ ਲਈ ਕਮੇਟੀ ਬਣਾਈ।
- ਹਾਊਸਿੰਗ ਈ-ਆਕਸ਼ਨ ਪਾਲਿਸੀ ਵਿੱਚ ਬਦਲਾਅ।
- ਓਐਸਡੀ (ਲਿਟੀਗੇਸ਼ਨ) ਦੇ ਮਾਣਭੱਤੇ ਵਿੱਚ 10 ਹਜ਼ਾਰ ਦਾ ਵਾਧਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

