ਲੁਧਿਆਣਾ: ਖੰਨਾ ਦੇ ਕਸਬਾ ਮਲੌਦ ਵਿੱਚ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਹਿਲਾ ਕਾਰ ਚਾਲਕ ਦੀ ਗ਼ਲਤੀ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਔਰਤ ਆਪਣੀ ਕਾਰ ਲੈ ਕੇ ਫਰਾਰ ਹੋ ਗਈ। ਜ਼ਖਮੀਆਂ ਨੂੰ ਮਲੌਦ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਹਾਦਸਾ ਸੋਮਵਾਰ ਦੁਪਹਿਰ ਕਰੀਬ 1 ਵਜੇ ਉਸ ਵੇਲੇ ਵਾਪਰਿਆ ਜਦੋਂ ਮਾਨ ਐਂਡ ਕੰਪਨੀ ਦੀ ਬੱਸ ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ। ਪਿੰਡ ਕੁਹਾਲੀ ਨੂੰ ਜਾਂਦੀ ਸੜਕ ਨੇੜੇ ਇੱਕ ਇੰਡੀਕਾ ਕਾਰ ਜਿਸ ਨੂੰ ਇਕ ਔਰਤ ਚਲਾ ਰਹੀ ਸੀ,ਉਸ ਨੇ ਲਾਪਰਵਾਹੀ ਨਾਲ ਕਾਰ ਬੱਸ ਵੱਲ ਨੂੰ ਕਰ ਦਿੱਤੀ ਤੇ ਕਾਰ ਨੂੰ ਬਚਾਉਂਦੇ ਹੋਏ ਬੱਸ ਰਜਵਾਹਾ ਟਰੈਕ ‘ਤੇ ਚੜ੍ਹ ਗਈ ਅਤੇ ਪਲਟ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਬੱਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਨੇ ਕਿਹਾ ਕਿ ਇਹ ਸਾਰਾ ਕਸੂਰ ਕਾਰ ਚਲਾ ਰਹੀ ਔਰਤ ਦਾ ਸੀ।
ਬੱਸ ਡਰਾਈਵਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜੇ ਬੱਸ ਸਿੱਧੀ ਰਹਿੰਦੀ ਤਾਂ ਕਾਰ ਦੇ ਉੱਪਰ ਚੜ੍ਹ ਸਕਦੀ ਸੀ ਜਿਸ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸਿਵਲ ਹਸਪਤਾਲ ਮਲੌਦ ਦੀ ਡਾ: ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 6 ਔਰਤਾਂ ਨੂੰ ਇਲਾਜ ਲਈ ਲਿਆਂਦਾ ਗਿਆ, ਉਨ੍ਹਾਂ ਦੀ ਹਾਲਤ ਠੀਕ ਹੈ। ਦੋ ਦੇ ਸਿਰ ‘ਤੇ ਸੱਟ ਲੱਗੀ ਹੈ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।