ਪਿਛਲੇ 100 ਸਾਲ ਤੋਂ ਅੱਗ ‘ਚ ਜਲ ਰਿਹੈ ਭਾਰਤ ਦਾ ਇਹ ਸ਼ਹਿਰ

TeamGlobalPunjab
2 Min Read

ਭਾਰਤ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਆਪਣੀ ਕੁਦਰਤੀ ਦੇਣ ਲਈ ਜਾਣਿਆਂ ਤਾਂ ਜਾਂਦਾ ਹੈ ਪਰ ਇੱਕ ਸੱਚਾਈ ਇਹ ਵੀ ਹੈ ਕਿ ਇਸ ਸ਼ਹਿਰ ਦੇ ਹੇਂਠਾਂ ਪਿਛਲੇ 100 ਸਾਲਾਂ ਤੋਂ ਅੱਗ ਜਲ ਰਹੀ ਹੈ। ਝਾਰਖੰਡ ਦਾ ਝਰਿਆ ਸ਼ਹਿਰ ਕੁਦਰਤੀ ਕੋਲੇ ਲਈ ਪ੍ਰਸਿੱਧ ਹੈ ਪਰ ਇੱਥੇ ਪਿਛਲੇ ਸੌ ਸਾਲ ਤੋਂ ਲੱਗੀ ਅੱਗ ਹੁਣ ਸ਼ਹਿਰ ਦੇ ਨੇੜੇ ਪਹੁੰਚ ਗਈ ਹੈ।

ਅਜਿਹਾ ਨਹੀਂ ਹੈ ਕਿ ਸਰਕਾਰ ਨੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਸਫਲਤਾ ਹੱਥ ਨਹੀਂ ਲੱਗੀ। ਇਸ ‘ਤੇ ਹੁਣ ਤੱਕ 2311 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਇੰਨਾ ਹੀ ਨਹੀਂ ਇਸ ਅੱਗ ਕਾਰਨ ਕੋਲਿਅਰੀਓ ਦੇ ਨੇੜੇ ਵਸੀ ਇੱਕ ਦਰਜਨ ਬਸਤੀਆਂ ਖਤਮ ਹੋ ਚੁੱਕੀਆਂ ਹਨ। ਅਸਲ ‘ਚ ਇੱਥੇ ਅੱਗ ਦੀ ਸ਼ੁਰੂਆਤ 1916 ਵਿੱਚ ਹੋਈ ਸੀ ਜਦੋਂ ਝਰਿਆ ‘ਚ ਅੰਡਰਗਰਾਊਂਡ ਮਾਈਨਿੰਗ ਹੁੰਦੀ ਸੀ। 1890 ‘ਚ ਅੰਗਰੇਜ਼ਾਂ ਨੇ ਇਸ ਸ਼ਹਿਰ ਵਿੱਚ ਕੋਲੇ ਦੀ ਖੋਜ ਕੀਤੀ ਸੀ, ਉਦੋਂ ਤੋਂ ਝਰਿਆ ਵਿੱਚ ਕੋਲੇ ਦੀਆਂ ਖਦਾਨਾਂ ਬਣਾ ਦਿੱਤੀ ਗਈਆਂ।

- Advertisement -

ਇੱਥੋ ਦੇ ਲੋਕ ਅੱਗ ਦੇ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਕੋਈ ਅੰਦਾਜ਼ਾ ਨਹੀਂ ਹੈ। ਇਸ ਅੱਗ ਦਾ ਸਭ ਤੋਂ ਭਿਆਨਕ ਦ੍ਰਿਸ਼ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਜਲਦੇ ਹੋਏ ਕੋਲੇ ਨੂੰ ਚੱਕ ਕੇ ਟਰੱਕਾਂ ‘ਤੇ ਲੱਦਿਆ ਜਾਂਦਾ ਹੈ। ਝਰਿਆ ਸ਼ਹਿਰ ਦੇ ਆਸਪਾਸ ਉੱਠ ਰਹੀਆਂ ਅੱਗ ਦੀਆਂ ਲਪਟਾਂ ‘ਤੇ ਗੈਸ-ਧੂੰਏ ਦੇ ਗੁਬਾਰ ਇੱਥੋਂ ਦੇ ਹਾਲਾਤ ਬਿਆਨ ਕਰ ਰਹੇ ਹਨ। ਹਾਲਾਤ ਇਹ ਹਨ ਕਿ ਇੱਥੋ ਦੇ ਲਿਲੋਰੀਪਾਥਰਾ ਪਿੰਡ ਵਿੱਚ ਕੋਲੇ ਦੀਆਂ ਖਦਾਨਾਂ ਉੱਪਰ ਜ਼ਮੀਨ ‘ਤੇ ਅੱਗ ਦੀਆਂ ਲਪਟਾਂ ਉੱਠਦੀਆਂ ਰਹਿੰਦੀਆਂ ਹਨ।

ਪਿਛਲੇ ਸੌ ਸਾਲਾਂ ਤੋਂ ਲੱਗੀ ਇਸ ਅੱਗ ਦੀ ਵਜ੍ਹਾ ਕਾਰਨ ਇੱਥੇ ਲਗਭਗ 3 ਕਰੋੜ 17 ਲੱਖ ਟਨ ਕੋਲਾ ਜਲ ਕੇ ਰਾਖ ਹੋ ਚੁੱਕਿਆ ਹੈ ਜਿਸਦੀ ਕੀਮਤ 10 ਅਰਬ ਤੋਂ ਜਿਆਦਾ ਦੱਸੀ ਜਾ ਰਹੀ ਹੈ। ਇਸ ਦੇ ਬਾਵਜੂਦ ਇੱਕ ਅਰਬ 86 ਕਰੋੜ ਟਨ ਕੋਲਾ ਇੱਥੋਂ ਦੀਆਂ ਖਦਾਨਾਂ ‘ਚ ਬਚਿਆ ਹੋਇਆ ਹੈ ਜਿਹੜਾ ਹੌਲੀ – ਹੌਲੀ ਜਲ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਅੱਗ ਕਦੇ ਵੀ ਨਹੀਂ ਬੁਝ ਸਕਦੀ ਬਸ ਇਸ ‘ਤੇ ਸਿਰਫ ਕਾਬੂ ਪਾਇਆ ਜਾ ਸਕਦਾ ਹੈ ।

Share this Article
Leave a comment