ਅਸਮਾਨ ਤੋਂ ਡਿੱਗਿਆ “ਬਰਨਿੰਗ ਬਾਸਕਟਬਾਲ”, ਚਾਰੇ ਪਾਸੇ ਮੱਚੀ ਹਾਹਾਕਾਰ

Global Team
1 Min Read

ਕਾਉਂਟੀ ਇਲਾਕੇ ‘ਚ ਵਾਪਰੀ ਭਿਆਨਕ ਘਟਨਾ,

ਨਿਊਜ ਡੈਸਕ : ਅਮਰੀਕਾ ਦੇ ਨੇਵਾਡਾ ਕਾਉਂਟੀ ਇਲਾਕੇ ‘ਚ ਉਸ ਵੇਲੇ ਹਫਦੜ ਮੱਚ ਗਈ ਜਦੋਂ ਇੱਥੇ ਇੱਕ ਉਲਕਾ ਪਿੰਡ ਨੇ ਤਬਾਹੀ ਮਚਾ ਦਿੱਤੀ। ਇਸ ਕਾਰਨ ਇੱਕ ਵਿਅਕਤੀ ਦੇ ਘਰ ਨੂੰ ਅੱਗ ਲੱਗ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਉਨ੍ਹਾਂ ਇੱਕ ਉਲਕਾ ਪਿੰਡ ਨੂੰ ਆਸਮਾਨ ‘ਚੋਂ ਧਰਤੀ ‘ਤੇ ਡਿੱਗਦੇ ਹੋਏ ਦੇਖਿਆ ਹੈ ਜਿਸ ਨੇ ਇਸ ਘਰ, ਇੱਕ ਟਰੈਵਲ ਟ੍ਰੇਲਰ ਅਤੇ ਇੱਕ ਪਿਕਅੱਪ ਟਰੱਕ ਨੂੰ ਨੁਕਸਾਨ ਪਹੁੰਚਾਇਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮਿਸਟਰ ਪ੍ਰੋਸੀਤਾ ਨੇ ਦੱਸਿਆ ਕਿ “ਮੈਂ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣੀ। ਮੈਨੂੰ ਧੂੰਏਂ ਦੀ ਬਦਬੂ ਆ ਰਹੀ ਸੀ ਅਤੇ ਜਦੋਂ ਤੱਕ ਮੈਂ ਆਪਣੇ ਘਰ ਤੋਂ ਬਾਹਰ ਆਇਆ ਤਾਂ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ।”

ਅੱਗ ਬੁਝਾਊ ਵਿਭਾਗ ਦੇ ਅਨੁਸਾਰ ਇਹ ਘਟਨਾ ਸ਼ਾਮ 7.26 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਕਰੀਬ ਚਾਰ ਘੰਟੇ ਬਾਅਦ ਅੱਗ ‘ਤੇ ਨਿਯੰਤਰਨ ਪਾਇਆ ਗਿਆ।

Share This Article
Leave a Comment