ਸਵ ਧਾਲੀਵਾਲ ਮੁੜ ਬਣੇ ਮੈਟਰੋ ਵੈਨਕੂਵਰ ਬੋਰਡ ਦੇ ਮੁਖੀ

TeamGlobalPunjab
1 Min Read

ਵੈਨਕੂਵਰ: ਬਰਨਬੀ ਤੋਂ ਕੌਂਸਲਰ ਸਵ ਧਾਲੀਵਾਲ ਅਤੇ ਨੌਰਥ ਵੈਨਕੂਵਰ ਦੀ ਮੇਅਰ ਲਿੰਡਾ ਬੁਕਾਨਨ ਲਗਾਤਾਰ ਤੀਜੀ ਵਾਰ ਮੈਟਰੋ ਵੈਨਕੂਵਰ ਬੋਰਡ ਆਫ਼ ਡਾਇਰੈਕਟਰਜ਼ ਦੇ ਮੁਖੀ ਅਤੇ ਉਪ ਮੁਖੀ ਬਣ ਗਏ ਹਨ।

21 ਮਿਊਂਸਪੈਲਟੀਜ਼ ਦੀ ਨੁਮਾਇੰਦਗੀ ਵਾਲੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੁਖੀ ਅਤੇ ਉਪ ਮੁਖੀ ਦਾ ਕਾਰਜਕਾਲ ਇਕ ਸਾਲ ਦਾ ਹੁੰਦਾ ਹੈ। ਸਵ ਧਾਲੀਵਾਲ ਅਤੇ ਲਿੰਡਾ ਬੁਕਾਨਨ ਵੱਲੋਂ ਗਰੇਟਰ ਵੈਨਕੂਵਰ ਸੀਵਰੇਜ ਐਂਡ ਡਰੇਨੇਜ ਡਿਸਟਿਕਟ, ਰੇਟਰ ਵੈਨਕੂਵਰ ਵਾਟਰ ਡਿਸਟਿਕਟ ਅਤੇ ਮੈਟਰੋ ਵੈਨਕੂਵਰ ਹਾਊਸਿੰਗ ਕਾਰਪੋਰੇਸ਼ਨ ਦੇ ਮੁਖੀ ਅਤੇ ਉਪ ਮੁਖੀ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਵੇਗੀ।

ਆਉਣ ਵਾਲੇ ਦਿਨਾਂ ਦੌਰਾਨ ਸਵ ਧਾਲੀਵਾਲ ਵੱਲੋਂ ਮੈਟਰੋ ਵੈਨਕੂਵਰ ਦੀਆਂ ਵੱਖ-ਵੱਖ ਸਟੈਂਡਿੰਗ ਕਮੇਟੀਅਦਾ ਦੇ ਡਾਇਰੈਕਟਰਜ਼ ਦੀ ਨਿਯੁਕਤੀ ਕੀਤੀ ਜਾਵੇਗੀ ਜਿਨ੍ਹਾਂ ਵੱਲੋਂ ਤਰਜੀਹਾਂ, ਨੀਤੀਆਂ ਅਤੇ ਸਰਗਰਮੀਆਂ ਬਾਰੇ ਬੋਰਡ ਨੂੰ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ।

Share This Article
Leave a Comment