ਮਾਨਸਾ : ਮਾਨਸਾ ਦੇ ਮੂਸਾ ਕੈਂਚੀਆਂ ਕੋਲ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 2 ਧਿਰਾਂ ਵਿਚਾਲੇ ਗੋਲੀਆਂ ਚੱਲੀਆਂ ਹਨ।ਜਿਸ ‘ਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਸੈਂਬਰ ਸਿੰਘ ਦਾ ਆਪਣੀ ਭੂਆ ਦੇ ਲੜਕੇ ਨਾਲ ਪਲਾਟ ਦੇ ਮਾਮਲੇ ਨੂੰ ਲੈ ਕੇ ਕੋਈ ਰੌਲਾ ਸੀ, ਜੋ 2 ਲੱਖ ਰੁਪਏ ਦਾ ਝਗੜਾ ਸੀ।
ਪਰ ਅੱਜ ਰਾਜ਼ੀਨਾਮਾ ਕਰਵਾਉਣ ਦੇ ਲਈ ਉਹ ਉੱਥੇ ਪਹੁੰਚੇ ਸਨ ਪਰ ਦੂਸਰੇ ਪਾਸਿਓਂ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਦੌਰਾਨ ਉਹਨਾਂ ਦੇ ਪੈਰ ਤੇ ਇੱਕ ਗੋਲੀ ਲੱਗੀ ਹੈ। ਉਹਨਾਂ ਇਸ ਮਾਮਲੇ ਦੇ ਵਿੱਚ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਸਿਵਿਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਜਖ਼ਮੀ ਹਾਲਤ ਦੇ ਵਿੱਚ ਨੌਜਵਾਨ ਆਇਆ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ, ਅਤੇ ਪੁਲਿਸ ਨੂੰ ਇਸ ਦੀ ਰਿਪੋਰਟ ਭੇਜ ਦਿੱਤੀ ਜਾਵੇਗੀ।

