Budget 2026 : ਰੇਲਵੇ ਨੂੰ ਵੱਡੀ ਸੌਗਾਤ; ਸੱਤ ਹਾਈ-ਸਪੀਡ ਰੇਲ ਕੋਰੀਡੋਰ ਦਾ ਐਲਾਨ, ਵੇਖੋ ਪੂਰੀ ਸੂਚੀ

Global Team
2 Min Read

ਨਵੀ ਦਿੱਲੀ : ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਦੂਜਾ ਬਜਟ ਅੱਜ ਐਤਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੇਸ਼ ਕੀਤਾ ਹੈ। ਇਹ ਉਹਨਾਂ ਦਾ ਲਗਾਤਾਰ 9ਵਾਂ ਬਜਟ ਹੈ। ਨਿਰਮਲਾ ਸੀਤਾਰਮਣ ਨੇ ਬਜਟ ਵਿੱਚ ਦੇਸ਼ ਦੀ ਆਰਥਿਕਤਾ (ਇਕੌਨਮੀ), ਮੈਨੂਫੈਕਚਰਿੰਗ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਐਲਾਨ ਕੀਤੇ ਹਨ। ਬਜਟ ਵਿੱਚ ਵਿੱਤ ਮੰਤਰੀ ਨੇ ਦੇਸ਼ ਵਿੱਚ 7 ਹਾਈ ਸਪੀਡ ਰੇਲ ਕੌਰੀਡੋਰ ਬਣਾਉਣ ਦਾ ਐਲਾਨ ਕੀਤਾ ਹੈ।

ਇਨ੍ਹਾਂ ‘ਚ ਪੁਣੇ – ਮੁੰਬਈ, ਪੁਣੇ – ਹੈਦਰਾਬਾਦ, ਹੈਦਰਾਬਾਦ – ਬੈਂਗਲੁਰੂ, ਹੈਦਰਾਬਾਦ – ਚੇਨਈ, ਚੇਨਈ – ਬੈਂਗਲੁਰੂ, ਦਿੱਲੀ – ਵਾਰਾਣਸੀ ਸ਼ਾਮਿਲ ਹਨ। ਇਹਨਾਂ ਹਾਈ ਸਪੀਡ ਰੇਲ ਕੌਰੀਡੋਰਾਂ ਨੂੰ ਬਣਾਉਣ ਲਈ ਵਾਤਾਵਰਣ ਦਾ ਖਾਸ ਖਿਆਲ ਰੱਖਿਆ ਜਾਵੇਗਾ। ਸੀਤਾਰਮਨ ਨੇ ਕਿਹਾ, “ਇੱਕ ਵਾਤਾਵਰਣਕ ਤੌਰ ‘ਤੇ ਟਿਕਾਊ ਯਾਤਰੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ, ਅਸੀਂ ਸ਼ਹਿਰਾਂ ਵਿਚਕਾਰ ਵਿਕਾਸ ਜੋੜਨ ਵਾਲੇ 7 ਹਾਈ-ਸਪੀਡ ਰੇਲ ਕੋਰੀਡੋਰ ਬਣਾਵਾਂਗੇ

ਸੀਤਾਰਮਨ ਨੇ ਕਿਹਾ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਹੇ ਹਾਂ। ਅਸੀਂ ਫੈਸਲਾ ਕੀਤਾ ਹੈ ਕਿ ਵਿਕਾਸ ਦੇ ਫਲ ਕਿਸਾਨਾਂ, ਆਦਿਵਾਸੀਆਂ, ਔਰਤਾਂ ਅਤੇ ਨੌਜਵਾਨਾਂ ਤੱਕ ਪਹੁੰਚਣੇ ਚਾਹੀਦੇ ਹਨ। ਇਸ ਤੋਂ ਇਲਾਵਾ ਇਸ ਬਜਟ ਵਿੱਚ ਵਿੱਤ ਮੰਤਰੀ ਨੇ ‘ਬਾਇਓ ਫਾਰਮਾ ਸ਼ਕਤੀ’ (Bio Pharma Shakti) ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਗਲੇ ਪੰਜ ਸਾਲਾਂ ਲਈ 10,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਟੈਕਨਾਲੋਜੀ ਦੇ ਖੇਤਰ ਵਿੱਚ ਸਰਕਾਰ ‘ਸੈਮੀਕੰਡਕਟਰ ਮਿਸ਼ਨ 2.0’ ਸ਼ੁਰੂ ਕਰੇਗੀ ਅਤੇ ਉਦਯੋਗ-ਅਧਾਰਿਤ ਖੋਜ’ਤੇ ਧਿਆਨ ਕੇਂਦਰਿਤ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਤਵਾਰ ਨੂੰ ਪੂੰਜੀਗਤ ਖਰਚ (ਕੈਪੀਟਲ ਐਕਸਪੈਂਡੀਚਰ) ਵਿੱਚ ਕਰੀਬ 9% ਵਾਧੇ ਦਾ ਐਲਾਨ ਕੀਤਾ। ਕੇਂਦਰ ਸਰਕਾਰ ਨੇ ਵਿੱਤ ਵਰ੍ਹੇ 2026-27 ਲਈ ਪੂੰਜੀਗਤ ਖਰਚ ਵਧਾ ਕੇ 12.2 ਲੱਖ ਕਰੋੜ ਰੁਪਏ ਕਰ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment