ਸਰਹੱਦ ਤੋਂ ਬੀਐਸਐਫ ਨੇ 70 ਕਰੋੜ ਦੀ ਹੈਰੋਇਨ ਕੀਤੀ ਬਰਾਮਦ, ਇੱਕ ਪਾਕਿਸਤਾਨੀ ਤਸਕਰ ਢੇਰ

TeamGlobalPunjab
1 Min Read

ਤਰਨ ਤਾਰਨ : ਸਰਹੱਦੀ ਜਿਲ੍ਹੇ ਤਰਨ ਤਾਰਨ ‘ਚ ਬੀਐਸਐਫ ਜਵਾਨਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਬੀਐਸਐਫ ਦੇ ਜਵਾਨਾਂ ਨੇ 14 ਪੈਕਟ ਹੈਰੋਇਨ ਬਰਾਮਦ ਕੀਤੀ ਹੈ। NCB ਅਤੇ BSF ਦੇ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਬੀਓਪੀ ਖਾਲੜਾ ਨੇੜੇ ਸਰਹੱਦ ਪਾਰੋਂ ਤਸਕਰ ਨਸ਼ੇ ਦੀ ਸਪਲਾਈ ਕਰ ਸਕਦੇ ਹਨ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਸੀ। ਜਿਸ ਦੇ ਤਹਿਤ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਪਾਕਿਸਾਤਨੀ ਸਮਗਲਰ ਕੰਡਿਆਲੀ ਤਾਰ ‘ਚੋਂ ਪਲਾਸਟਿਕ ਦੀ ਪਾਈਪ ਰਾਹੀਂ ਭਾਰਤ ਵਾਲੇ ਪਾਸੇ ਤਸਕਰੀ ਕਰ ਰਹੇ ਸਨ।

ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਜਦੋਂ ਚਿਤਾਵਨੀ ਦਿੱਤੀ ਤਾਂ ਪਾਕਿਸਤਾਨੀ ਤਸਕਰਾਂ ਨੇ ਜਵਾਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਪਾਕਿਸਤਾਨੀ ਤਸਕਰ ਨੂੰ ਢੇਰ ਕਰ ਦਿੱਤਾ। ਜਦਕਿ ਦੂਸਰਾ ਤਸਕਰ ਪਾਕਿਸਤਾਨ ਵੱਲ ਫਰਾਰ ਹੋ ਗਿਆ। ਜਾਂਚ ਦੌਰਾਨ BSF ਦੀ 103 ਬਟਾਲੀਅਨ ਨੇ (14.805 ਕਿੱਲੋ) ਹੈਰੋਈਨ, ਪਿਸਤੌਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਹਾਸਲ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਹੈਰੋਈਨ ਦੀ ਕੀਮਤ 70 ਕਰੋੜ ਦੱਸੀ ਜਾ ਰਹੀ ਹੈ।

Share this Article
Leave a comment