ਨਿਊਜ਼ ਡੈਸਕ: ਬ੍ਰਿਟਿਸ਼ ਫ਼ੌਜ ਦੀ 32 ਸਾਲਾ ਮਹਿਲਾ ਸਿੱਖ ਅਫ਼ਸਰ ਕੈਪਟਨ ਹਰਪ੍ਰੀਤ ਕੌਰ ਚੰਡੀ ਸਾਊਥ ਪੋਲ ਯਾਤਰਾ ਲਈ ਰਵਾਨਾ ਹੋ ਗਈ ਹੈ। ਉਹ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੈ, ਜੋ ਇਸ ਮੁਹਿੰਮ ’ਤੇ ਜਾ ਰਹੀ ਹੈ। ਐਤਵਾਰ ਨੂੰ ਉਹ ਅਤੇ ਇੱਕ ਫਿਜ਼ੀਓਥੈਰੇਪਿਸਟ ਲੰਡਨ ਤੋਂ ਚਿਲੀ ਲਈ ਰਵਾਨਾ ਹੋਈਆਂ। ਸਾਊਥ ਪੋਲ ਧਰਤੀ ’ਤੇ ਸਭ ਤੋਂ ਠੰਢਾ, ਉੱਚਾ, ਖੁਸ਼ਕ ਅਤੇ ਸਭ ਤੋਂ ਤੇਜ਼ ਹਵਾ ਵਾਲਾ ਟਾਪੂ ਹੈ। ਉੱਥੇ ਕੋਈ ਵੀ ਪੱਕੇ ਤੌਰ ’ਤੇ ਨਹੀਂ ਰਹਿੰਦਾ ਤੇ ਇੱਥੇ ਜਾਣਾ ਇੱਕ ਬਹੁਤ ਖਤਰਨਾਕ ਤੇ ਦਲੇਰੀ ਭਰਿਆ ਕੰਮ ਹੈ।
‘ਪੋਲਰ ਪ੍ਰੀਤ’ ਦੇ ਨਾਮ ਨਾਲ ਮਸ਼ਹੂਰ ਕੈਪਟਨ ਹਰਪ੍ਰੀਤ ਕੌਰ ਚੰਡੀ ਮਾਈਨਸ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਬਰਫ਼ੀਲੀ ਹਵਾ ‘ਚ ਸਾਊਥ ਪੋਲ ਦਾ 700 ਮੀਲ ਦਾ ਸਫ਼ਰ ਤੈਅ ਕਰੇਗੀ। ਆਪਣੇ ਆਨਲਾਈਨ ਬਲੌਗ ’ਤੇ ਹਰਪ੍ਰੀਤ ਚੰਡੀ ਨੇ ਲਿਖਿਆ ਕਿ ਇਸ ਯਾਤਰਾ ਲਈ ਲਗਭਗ 45-47 ਦਿਨ ਲੱਗਣਗੇ।
ਇਸ ਦੌਰਾਨ ਉਹ ਲੋਕਾਂ ਲਈ ਆਪਣੇ ਰੋਜ਼ਾਨਾ ਲਾਈਵ ਟਰੈਕਿੰਗ ਨਕਸ਼ਾ ਅਪਲੋਡ ਕਰੇਗੀ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਯਾਤਰਾ ਦੌਰਾਨ ਉਸ ਨਾਲ ਜੁੜ ਸਕਣ।
View this post on Instagram