ਆਸਟ੍ਰੇਲੀਆ ਨੇ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ

Rajneet Kaur
1 Min Read

ਨਿਊਜ਼ ਡੈਸਕ:  ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਨੇ ਹੁਣ ਪੁਰਾਣੇ ਸਰਕਾਰ ਦੇ ਫੈਸਲੇ ਨੂੰ ਉਲਟਾਉਂਦੇ ਹੋਏ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਅਸੀਂ ਪੱਛਮੀ ਯੇਰੂਸ਼ਲਮ ਦੀ ਸਥਿਤੀ ਨੂੰ ਇਕਪਾਸੜ ਤੌਰ ‘ਤੇ ਬਦਲਣ ਦੇ ਇਜ਼ਰਾਈਲ ਦੇ ਫੈਸਲਿਆਂ ਨੂੰ ਸਵੀਕਾਰ ਨਹੀਂ ਕਰਦੇ ਹਾਂ।

ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ  ਕਿਹਾ, ‘ਆਸਟ੍ਰੇਲੀਆ ਹਮੇਸ਼ਾ ਦੋ-ਪੱਖੀ ਗੱਲਬਾਤ ਰਾਹੀਂ ਕਿਸੇ ਵੀ ਸਮੱਸਿਆ ਜਾਂ ਵਿਵਾਦ ਨੂੰ ਹੱਲ ਕਰਨ ਲਈ ਵਚਨਬੱਧ ਹੈ। ਇਸ ਵਿੱਚ ਇਜ਼ਰਾਈਲ ਅਤੇ ਭਵਿੱਖ ਦਾ ਫਲਸਤੀਨੀ ਰਾਜ ਸ਼ਾਮਲ ਹੈ, ਜਿੱਥੇ ਸ਼ਾਂਤੀ ਅਤੇ ਸੁਰੱਖਿਆ ਜ਼ਰੂਰੀ ਹੈ। ਅਸੀਂ ਅਜਿਹੀ ਪਹੁੰਚ ਦਾ ਸਮਰਥਨ ਨਹੀਂ ਕਰਾਂਗੇ ਜੋ ਸ਼ਾਂਤੀ ਦੀ ਸੰਭਾਵਨਾ ਨੂੰ ਕਮਜ਼ੋਰ ਕਰੇ।

2018 ਵਿੱਚ, ਸਕੌਟ ਮੌਰੀਸਨ ਦੀ ਅਗਵਾਈ ਵਾਲੀ ਰੂੜੀਵਾਦੀ ਗੱਠਜੋੜ ਸਰਕਾਰ ਨੇ ਦਹਾਕਿਆਂ ਤੋਂ ਮੱਧ ਪੂਰਬ ਦੀ ਨੀਤੀ ਨੂੰ ਉਲਟਾਉਂਦੇ ਹੋਏ ਪੱਛਮੀ ਯੇਰੂਸ਼ਲਮ ਨੂੰ ਰਸਮੀ ਤੌਰ ‘ਤੇ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ, ਪਰ ਨਵੇਂ ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੇ ਫੈਸਲੇ ਨੂੰ ਬਦਲ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment