ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਸਿਖਲਾਈ ਦੌਰਾਨ ਹਾਦਸਾਗ੍ਰਸਤ, ਤਿੰਨ ਦੀ ਮੌਤ

Global Team
3 Min Read

ਇੰਗਲੈਂਡ : ਬ੍ਰਿਟੇਨ ਦੀ ਰੌਇਲ ਨੇਵੀ ਦਾ ਇੱਕ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸੈਨਿਕਾਂ ਦੀ ਮੌਤ ਹੋ ਗਈ। ਇਹ ਦੁਰਘਟਨਾ ਇੰਗਲੈਂਡ ਦੇ ਡੇਵੋਨ ਇਲਾਕੇ ਵਿੱਚ ਬੁੱਧਵਾਰ ਸਵੇਰੇ ਕਰੀਬ 4 ਵਜੇ ਵਾਪਰੀ, ਜਦੋਂ ਹੈਲੀਕਾਪਟਰ ਇੱਕ ਖੇਤ ਵਿੱਚ ਜਾ ਡਿੱਗਿਆ।

ਰੌਇਲ ਨੇਵੀ ਦੇ ਮੁਖੀ ਜਨਰਲ ਗਵਿਨ ਜੇਨਕਿੰਸ ਨੇ ਕਿਹਾ ਕਿ ਮਰਲਿਨ ਐਮਕੇ-4 (Merlin Mk4) ਹੈਲੀਕਾਪਟਰ ਵਿੱਚ ਸਵਾਰ ਤਿੰਨ ਕਰੂ ਮੈਂਬਰ (ਅਮਲਾ ਮੈਂਬਰ) ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ। ਹਾਦਸਾ ਕਿਵੇਂ ਹੋਇਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ਵਿੱਚ ਹੈਲੀਕਾਪਟਰ ਜ਼ਮੀਨ ‘ਤੇ ਅੱਗ ਦੀਆਂ ਲਪਟਾਂ ਵਿੱਚ ਘਿਰਨ ਤੋਂ ਬਾਅਦ ਲਗਭਗ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਹੈ। ਬਚਾਅ ਅਤੇ ਜਾਂਚ ਕਾਰਜਾਂ ਵਿੱਚ ਸਹੂਲਤ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੇ ਤੁਰੰਤ ਆਲੇ-ਦੁਆਲੇ ਦੇ ਖੇਤਰ ਅਤੇ ਘਟਨਾ ਵਾਲੀ ਥਾਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਸੀਲ ਕਰ ਦਿੱਤਾ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕਿਹਾ ਕਿ “ਸਾਨੂੰ ਇਹ ਦੱਸਦੇ ਹੋਏ ਡੂੰਘਾ ਦੁੱਖ ਹੋ ਰਿਹਾ ਹੈ ਕਿ ਹੈਲੀਕਾਪਟਰ ਸਿਖਲਾਈ ਅਭਿਆਸ ਦੌਰਾਨ ਰੌਇਲ ਨੇਵੀ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ।” ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਇਸ ਦੁਰਘਟਨਾ ਨੂੰ “ਬੇਹੱਦ ਦੁਖਦਾਈ” ਘਟਨਾ ਦੱਸਿਆ ਅਤੇ ਬਚਾਅ ਦਲਾਂ ਨੂੰ ਉਨ੍ਹਾਂ ਦੀ ਸਮੇਂ ਸਿਰ ਕੀਤੀ ਕਾਰਵਾਈ ਲਈ ਧੰਨਵਾਦ ਕੀਤਾ।

ਰੌਇਲ ਨੇਵੀ ਮੁਤਾਬਕ, ਮਰਲਿਨ ਐਮਕੇ-4 ਹੈਲੀਕਾਪਟਰ ਵਿੱਚ ਆਮ ਤੌਰ ‘ਤੇ ਚਾਰ ਲੋਕ ਸਵਾਰ ਹੁੰਦੇ ਹਨ ਅਤੇ ਇਹ 24 ਸੈਨਿਕਾਂ ਨੂੰ ਲੈ ਕੇ ਜਾ ਸਕਦਾ ਹੈ। ਇਸ ਦੀ ਵਰਤੋਂ ਸਮੁੰਦਰ ਵਿੱਚ ਗਸ਼ਤ, ਬਚਾਅ ਕਾਰਜਾਂ, ਸਮਾਨ ਪਹੁੰਚਾਉਣ ਅਤੇ ਪਣਡੁੱਬੀਆਂ ਦੀ ਨਿਗਰਾਨੀ ਵਰਗੇ ਕੰਮਾਂ ਵਿੱਚ ਕੀਤੀ ਜਾਂਦੀ ਹੈ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਰੌਇਲ ਨੇਵੀ ਦੇ ਮੁਖੀ ਐਡਮਿਰਲ ਸਰ ਗਵਿਨ ਜੇਨਕਿੰਸ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ, “ਮੈਨੂੰ ਇਹ ਦੱਸਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸੋਰਟਨ, ਡੇਵੋਨ ਦੇ ਕੋਲ ਇੱਕ ਰੌਇਲ ਨੇਵੀ ਮਰਲਿਨ ਐਮਕੇ-4 ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਤਿੰਨ ਕਰੂ ਮੈਂਬਰ ਸ਼ਹੀਦ ਹੋ ਗਏ ਹਨ।” ਉਨ੍ਹਾਂ ਨੇ ਵਿਛੜੇ ਸੈਨਿਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਵੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ।

 

Share This Article
Leave a Comment