ਮੂਸਾ: ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਨੇ ਐਤਵਾਰ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦਸ ਦਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਟੀਫਲਨ ਡੌਨ ਦਾ ਮਾਨਸਾ ਦੇ ਪਿੰਡ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਸਟੀਫਲਨ ਡੌਨ ਨੇ ਕਿਹਾ ਕਿ “ਮੈਂ ਸਿੱਧੂ ਮੂਸੇਵਾਲਾ ਨਾਲ ਕੁਝ ਸਮਾਂ ਬਿਤਾਇਆ ਅਤੇ ਮੈਂ ਕਹਾਗੀਂ ਕਿ ਉਹ ਇੱਕ ਸ਼ਾਨਦਾਰ ਵਿਅਕਤੀ ਸੀ। ਉਹ ਆਪਣੇ ਲੋਕਾਂ ਲਈ ਖੜ੍ਹਾ ਸੀ ਅਤੇ ਇਸ ਲਈ ਮੈਂ ਉਸਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ। ਸਿੱਧੂ ਹਮੇਸ਼ਾ (ਸਾਡੇ ਦਿਲਾਂ ਵਿੱਚ) ਰਹਿਣਗੇ।
Rest in peace my brother Sidhu moose wala … thanks for everything! 🤍🙏🏾🕊 pic.twitter.com/75OjNP4yti
— 1DON (@stefflondon) May 29, 2022
"He stood for his people and that's what I love about him the most" SteffLondon" 🙏❤️#Sidhumoosewala #Justiceforsidhumoosewala #HBDLegendSidhuMooseWala pic.twitter.com/GUNytosJSq
— Reppin_MooseWala (@Punjabihitzz) June 11, 2023
ਦਸਣਯੋਗ ਹੈ ਕਿ ਸਟੀਫਲੋਨ ਡੌਨ ਨੂੰ ਸੰਗੀਤ ਉਦਯੋਗ ਵਿੱਚ ਮਾਨਤਾ ਉਦੋਂ ਮਿਲੀ ਜਦੋਂ ਉਸਦਾ ਗੀਤ ਯੂਕੇ ਸਿੰਗਲਜ਼ ਚਾਰਟ ਵਿੱਚ 7ਵੇਂ ਨੰਬਰ ‘ਤੇ ਪ੍ਰਦਰਸ਼ਿਤ ਹੋਇਆ। ਇਹ ਉਹ ਗੀਤ ਸੀ ਜੋ ਉਸਨੇ 2017 ਵਿੱਚ ਲਾਂਚ ਕੀਤਾ ਸੀ। ਜਿੱਥੇ ਉਸਨੇ “Hurtin’ Me” ਗੀਤ ਵਿੱਚ ਫ੍ਰੈਂਚ ਮੋਂਟਾਨਾ ਨੂੰ ਪ੍ਰਦਰਸ਼ਿਤ ਕੀਤਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.