ਸੜਕ ਹਾਦਸੇ ’ਚ 8 ਲੋਕਾਂ ਦੀ ਮੌਕੇ ’ਤੇ ਮੌਤ, 4 ਗੰਭੀਰ ਹਾਲਤ ’ਚ

TeamGlobalPunjab
1 Min Read

ਆਗਰਾ :- ਏਤਮਾਦਪੁਰ ਵੱਲੋਂ ਆ ਰਹੀ ਸਕਾਰਪਿਓ ਅੱਜ ਸਵੇਰੇ ਏਤਮਾਧੌਲਾ ਖੇਤਰ ਵਿਚ ਮੰਡੀ ਨੇੜੇ ਪਹੁੰਚਦੇ ਹੀ ਬੇਕਾਬੂ ਹੋ ਗਈ। ਹਾਦਸੇ ’ਚ ਸਕਾਰਪਿਓ ਸਵਾਰ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਾਇਆ ਗਿਆ।

ਦੱਸ ਦਈਏ  ਝਾਰਖੰਡ ਨੰਬਰ ਦੀ ਸਕਾਰਪਿਓ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਚਾਲਕ ਦੀ ਝਪਕੀ ਆਉਣਾ ਮੰਨਿਆ ਜਾ ਰਿਹਾ ਹੈ। ਹਾਦਸੇ ’ਚ ਜ਼ਖ਼ਮੀ ਹੋਏ ਸਾਰੇ ਸਵਾਰ ਬਿਹਾਰ ਦੇ ਰਹਿਣ ਵਾਲੇ ਹਨ, ਜਦਕਿ ਚਾਲਕ ਝਾਰਖੰਡ ਦਾ ਰਹਿਣ ਵਾਲਾ ਹੈ।

TAGGED: , ,
Share this Article
Leave a comment