ਬ੍ਰਿਟਿਸ਼ ਮਾਪਿਆਂ ਨੇ ਆਪਣੇ ਬੱਚੇ ਦਾ ਨਾਮ ਰੱਖਿਆ ‘ਪਕੌੜਾ’, ਟਵੀਟ ਵਾਇਰਲ

Rajneet Kaur
1 Min Read

ਨਿਊਜ਼ ਡੈਸਕ: ਯੂਕੇ ਵਿੱਚ ਮਾਪਿਆਂ ਦੇ ਘਰ ਪੈਦਾ ਹੋਏ ਇੱਕ ਬੱਚੇ ਦਾ ਨਾਮ ‘ਪਕੌੜਾ’ ਰੱਖਿਆ ਗਿਆ ਹੈ ਬੱਚੇ ਦਾ ਨਾਂ ਭਾਰਤੀ ਪਕਵਾਨ ਦੇ ਨਾਂ ‘ਤੇ ਰੱਖਿਆ ਹੈ। ਦੱਸ ਦੇਈਏ ਕਿ ਬ੍ਰਿਟਿਸ਼ ਮਾਤਾ-ਪਿਤਾ ਨੂੰ ਭਾਰਤੀ ਪਕਵਾਨ ਪਕੋੜਾ ਇੰਨਾ ਪਸੰਦ ਹੈ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਪਕੌੜਾ ਰੱਖਿਆ। ਮਾਨਸੂਨ ਦੇ ਦਿਨ੍ਹਾਂ ‘ਚ ਭਾਰਤ ‘ਚ ਪਕੌੜਾ ਖਾਣਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਬੱਚੇ ਦੀ ਫੋਟੋ ਅਤੇ ਉਨ੍ਹਾਂ ਵੱਲੋਂ ਪਕੌੜੇ ਖਰੀਦਣ ਦਾ ਬਿੱਲ ਇਕੱਠੇ ਵਾਇਰਲ ਹੋ ਰਿਹਾ ਹੈ। ਇਸ ‘ਤੇ ਯੂਜ਼ਰਸ ਫਨੀ ਰਿਐਕਸ਼ਨ ਵੀ ਦੇ ਰਹੇ ਹਨ।

ਬੱਚੇ ਦਾ ਨਾਂ ਪਕੌੜਾ ਰੱਖਣ ਦਾ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਹੁਣ ਤੱਕ 26 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ 1500 ਤੋਂ ਵੱਧ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ।

ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਆਪਣੇ ਅਗਲੇ ਬੱਚੇ ਦਾ ਨਾਂ ਲਾਰਜ ਡੋਨਰ ਐਂਡ ਚਿਪਸ ਰੱਖਾਂਗਾ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment