ਰੂਸ-ਯੂਕਰੇਨ ਜੰਗ ਵਿਚਾਲੇ ਬ੍ਰਿਟੇਨ ਨੇ ਦਿੱਤਾ ਬੰਪਰ ਆਫਰ, ਪੁਤਿਨ ਨੂੰ ਹੁਣੇ ਹੀ ਕਰਨਾ ਪਵੇਗਾ ਇਹ ਕੰਮ

TeamGlobalPunjab
2 Min Read

ਲੰਡਨ- ਅੱਜ ਰੂਸ-ਯੂਕਰੇਨ ਯੁੱਧ ਦਾ 33ਵਾਂ ਦਿਨ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਰੂਸ ਦੀ ਫੌਜ ਪੂਰੀ ਤਾਕਤ ਨਾਲ ਕੀਵ ਵੱਲ ਵਧ ਰਹੀ ਹੈ। ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਅਮਰੀਕਾ ਅਤੇ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਸਖਤ ਪਾਬੰਦੀਆਂ ਲਗਾਈਆਂ ਹਨ। ਇਸ ਦੌਰਾਨ ਬ੍ਰਿਟੇਨ ਤੋਂ ਇੱਕ ਪੇਸ਼ਕਸ਼ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਰੂਸ ਸਹਿਮਤ ਹੁੰਦਾ ਹੈ ਤਾਂ ਉਸ ‘ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਜੇਕਰ ਰੂਸ ਯੁੱਧ ਖ਼ਤਮ ਕਰਦਾ ਹੈ ਅਤੇ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈ ਲੈਂਦਾ ਹੈ ਤਾਂ ਉਨ੍ਹਾਂ ਦਾ ਦੇਸ਼ ਰੂਸ ਅਤੇ ਉਸ ਦੀਆਂ ਕੰਪਨੀਆਂ ‘ਤੇ ਪਾਬੰਦੀਆਂ ਹਟਾ ਦੇਵੇਗਾ।

ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਦੇ ਰਵੱਈਏ ‘ਤੇ ਨਾਰਾਜ਼ਗੀ ਜਤਾਈ ਹੈ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੇ ਡਰ ਕਾਰਨ ਨਾਟੋ ਯੂਕਰੇਨ ਨੂੰ ਲੜਾਕੂ ਜਹਾਜ਼ ਨਹੀਂ ਦੇ ਰਿਹਾ?

ਜ਼ਿਕਰਯੋਗ ਹੈ ਕਿ ਯੂਕਰੇਨ ‘ਚ ਰੂਸੀ ਹਮਲੇ ਲਗਾਤਾਰ ਜਾਰੀ ਹਨ। ਮਾਈਕੋਲਾਈਵ ਦੇ ਰਿਹਾਇਸ਼ੀ ਇਲਾਕੇ ਵਿੱਚ ਦੋ ਧਮਾਕੇ ਹੋਏ। ਧਮਾਕੇ ਦੀ ਆਵਾਜ਼ ਸੁਣ ਕੇ ਕਈ ਲੋਕ ਭੱਜ ਗਏ। ਹਮਲੇ ‘ਚ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

- Advertisement -

ਦੱਸ ਦੇਈਏ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਭਿਆਨਕ ਜੰਗ ਤੋਂ ਬਾਅਦ ਵੀ ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਨਹੀਂ ਕਰ ਸਕੀ ਹੈ। ਯੂਕਰੇਨ ਦੀ ਫੌਜ ਨੇ ਕੀਵ ਦੇ ਪੂਰਬ ਵਿੱਚ ਸਥਿਤ ਲੁਕਿਆਨਿਵਕਾ ਪਿੰਡ ਵਿੱਚ ਗਸ਼ਤ ਕੀਤੀ ਅਤੇ ਹਵਾਈ ਹਮਲੇ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲਿਆ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਜੰਗ ਵਿੱਚ 16,000 ਰੂਸੀ ਸੈਨਿਕ ਮਾਰੇ ਗਏ ਹਨ ਅਤੇ 600 ਰੂਸੀ ਟੈਂਕ ਵੀ ਤਬਾਹ ਹੋ ਗਏ ਹਨ।

ਇਸ ਦੇ ਨਾਲ ਹੀ ਯੂਕਰੇਨ ਦੇ ਉਪ ਸਿਹਤ ਮੰਤਰੀ ਨੇ ਕਿਹਾ ਹੈ ਕਿ ਰੂਸੀ ਹਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਵੀ ਮਨੁੱਖੀ ਸਹਾਇਤਾ ਨਹੀਂ ਮਿਲ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment