ਔਰਤ ਦੇ ਪੈਰ ‘ਤੇ ਗੱਡੀ ਚੜ੍ਹਾਉਣ ਦੇ ਦੋਸ਼ ‘ਚ ਭਾਰਤੀ ਵਿਅਕਤੀ ਨੂੰ ਹੋਈ ਕੈਦ ਤੇ ਭਾਰੀ ਜੁਰਮਾਨਾ

Prabhjot Kaur
2 Min Read

ਦੁਬਈ: ਦੁਬਈ ‘ਚ ਇੱਕ ਔਰਤ ਦੇ ਪੈਰ ‘ਤੇ ਗੱਡੀ ਚੜਾਉਣ ਦੇ ਦੋਸ਼ ਵਿੱਚ 39 ਸਾਲ ਦੇ ਇੱਕ ਭਾਰਤੀ ਵਿਅਕਤੀ ਨੂੰ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਅਤੇ 10 ਹਜ਼ਾਰ ਦਿਰਹਮ ਲਗਭਗ 2.2 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਘਟਨਾ ਵਿੱਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਸੀ।

ਦੁਬਈ ਕੋਰਟ ਆਫ਼ ਅਪੀਲ ਨੇ ਮੰਨਿਆ ਕਿ ਇਹ ਭਾਰਤੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਗੱਡੀ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਸ ‘ਤੇ ਹਾਦਸੇ ਤੋਂ ਬਾਅਦ ਫਰਾਰ ਹੋਣ ਦਾ ਵੀ ਦੋਸ਼ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਬੁਰ ਦੁਬਈ ਅਲ ਮਨਖੁਲ ਇਲਾਕੇ ਵਿੱਚ ਗੱਡੀ ਚਲਾ ਰਹੇ ਇਸ ਭਾਰਤੀ ਮੂਲ ਦੇ ਵਿਅਕਤੀ ਦਾ ਧਿਆਨ ਫੁੱਟਪਾਥ ‘ਤੇ ਬੈਠੀ ਇਕ ਔਰਤ ‘ਤੇ ਨਹੀਂ ਗਿਆ।

ਭਾਰਤੀ ਵਿਅਕਤੀ ਦੇ ਦੋਸਤ ਨੇ ਕੋਰਟ ਵਿੱਚ ਦੱਸਿਆ ਕਿ ਘਟਨਾ ਸਮੇਂ ਉਹ ਵੀ ਉਸ ਦੇ ਨਾਲ ਹੀ ਕਾਰ ਵਿੱਚ ਬੈਠਾ ਸੀ। ਘਟਨਾ ਤੋਂ ਬਾਅਦ ਜਦੋਂ ਉਸ ਨੇ ਫੁਟਪਾਥ ਨੇੜੇ ਕਾਰ ਰੋਕੀ ਤਾਂ ਉਹ ਜ਼ਖਮੀ ਹੋਈ ਮਹਿਲਾ ਨੂੰ ਦੇਖਣ ਲਈ ਬਾਹਰ ਨਿੱਕਲ ਗਿਆ। ਇਸੇ ਦੌਰਾਨ ਉਹ ਗੱਡੀ ਲੈ ਕੇ ਫਰਾਰ ਹੋ ਗਿਆ।

ਰਿਪੋਰਟ ਵਿੱਚ ਕਿਹਾ ਗਿਆ ਕਿ ਮੁਲਜ਼ਮ ਨੇ ਪੁਲਿਸ ਜਾਂਚ ਦੌਰਾਨ ਅਤੇ ਅਦਾਲਤ ਵਿੱਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਪ੍ਰਤੀ ਜ਼ੀਰੋ-ਟਾਲਰੈਂਸ ਪੋਲਿਸੀ ਹੈ। ਇਸ ਨੂੰ ਇੱਕ ਅਪਰਾਧ ਮੰਨਿਆ ਜਾਂਦਾ ਹੈ। ਯੂਏਈ ਦੇ ਆਵਾਜਾਈ ਕਾਨੂੰਨ ਦੀ ਧਾਰਾ 393 ਦੇ ਤਹਿਤ ਸੜਕ ‘ਤੇ ਮੌਤ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਇੱਕ ਮਹੀਨੇ ਤੋਂ ਤਿੰਨ ਸਾਲ ਤੱਕ ਦੀ ਕੈਦ ਜਾਂ ਅਦਾਲਤ ਦੁਆਰਾ ਤੈਅ ਕੀਤੇ ਗਏ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment