ਲੰਡਨ : ਬ੍ਰਿਟੇਨ ਨੇ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਤਾਲਿਬਾਨ ਸ਼ਾਸਨ ਦੇ ਡਰ ਤੋਂ ਭੱਜ ਰਹੇ ਅਫਗਾਨ ਸ਼ਰਨਾਰਥੀਆਂ, ਖਾਸ ਕਰ ਕੇ ਮਹਿਲਾਵਾਂ ਅਤੇ ਬੱਚਿਆਂ ਦੇ ਮੁੜ ਵਸੇਬੇ ਲਈ ਬੁੱਧਵਾਰ ਨੂੰ ਦੇਸ਼ ਦੀ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ।
ਜਾਨਸਨ ਅਨੁਸਾਰ ਬ੍ਰਿਟੇਨ ਅਫਗਾਨ ਨਾਗਰਿਕ ਮੁੜ ਵਸੇਬਾ ਯੋਜਨਾ ਮੌਜੂਦਾ ਸੰਕਟ ਦੇ ਚੱਲਦੇ ਪੰਜ ਹਜ਼ਾਰ ਅਫਗਾਨ ਨਾਗਰਿਕਾਂ ਦੇ ਮੁੜ ਵਸੇਬੇ ਨਾਲ ਸ਼ੁਰੂ ਹੋਵੇਗੀ । ਇਸ ਯੋਜਨਾ ਤਹਿਤ ਆਉਣ ਵਾਲੇ ਸਾਲਾਂ ‘ਚ ਕੁੱਲ 20 ਹਜ਼ਾਰ ਸ਼ਰਨਾਰਥੀਆਂ ਨੂੰ ਮੁੜ ਵਸੇਬਾ ਦਿੱਤਾ ਜਾਵੇਗਾ।
ਇਸ ‘ਚ ਮਹਿਲਾਵਾਂ, ਲੜਕੀਆਂ ਅਤੇ ਧਾਰਮਿਕ ਘੱਟ-ਗਣਤੀਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਤਾਲਿਬਾਨ ਤੋਂ ਸਭ ਤੋਂ ਵਧ ਖਤਰਾ ਹੈ। ਜਾਨਸਨ ਨੇ ਸੰਸਦ ‘ਚ ਅਫਗਾਨਿਸਤਾਨ ਦੇ ਮੁੱਦੇ ‘ਤੇ ਵਿਸ਼ੇਸ਼ ਸੈਸ਼ਨ ‘ਚ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਹਾਊਸ ਆਫ ਕਾਮਨਸ ਦੇ ਮੁੜ ਵਸੇਬੇ ਨੂੰ ਲੇ ਕੇ ਵਚਨਬੱਧ ਹੈ ਜਿਨ੍ਹਾਂ ‘ਚ ਮਹਿਲਾਵਾਂ ਅਤੇ ਬੱਚਿਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਅਸੀਂ ਇਸ ਨੂੰ ਆਉਣ ਵਾਲੇ ਸਾਲਾਂ ‘ਚ ਸਮੀਖਿਆ ਤਹਿਤ ਰੱਖਾਂਗੇ ਜਿਸ ਦੇ ਤਹਿਤ ਕੁੱਲ 20 ਹਜ਼ਾਰ ਲੋਕਾਂ ਲਈ ਮੁੜ ਵਸੇਬਾ ਕੀਤਾ ਜਾ ਸਕੇਗਾ।