ਜੱਲ੍ਹਿਆਂਵਾਲੇ ਬਾਗ ਕਤਲੇਆਮ ਲਈ ਬ੍ਰਿਟੇਨ ਮੰਗੇਗਾ ਮੁਆਫੀ, ਇਸ ਵੱਡੇ ਆਗੂ ਨੇ ਕੀਤਾ ਐਲਾਨ!

TeamGlobalPunjab
1 Min Read

ਬ੍ਰਿਟੇਨ ‘ਚ 12 ਦਸੰਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ,ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ। ਇਸ ‘ਚ 100 ਸਾਲ ਪਹਿਲਾਂ ਅੰਮ੍ਰਿਤਸਰ ‘ਚ ਜਲਿਆਂ ਵਾਲਾ ਬਾਗ ਕਤਲੇਆਮ ਲਈ ਭਾਰਤ ਤੋਂ ਮੁਆਫੀ ਮੰਗਣ ਸਮੇਤ ਦੇਸ਼ ਦੇ ਬਸਤੀਵਾਦੀ ਅਤੀਤ ਦੀ ਜਾਂਚ ਕਰਾਉਣ ਦਾ ਸੰਕਲਪ ਜਤਾਇਆ ਗਿਆ ਹੈ। ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਕਤਲੇਆਮ ਦੇ 100 ਸਾਲ ਹੋਣ ‘ਤੇ ਬਸਤੀਵਾਦੀ ਕਾਲ ‘ਚ ਹੋਈ ਇਸ ਘਟਨਾ ਲਈ ਡੂੰਘਾ ਅਫਸੋਸ ਜਤਾਇਆ ਸੀ ਪਰ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ ਸੀ।

ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ 107 ਪੰਨਿਆਂ ਦਾ ਘੋਸ਼ਣਾ ਪੱਤਰ ਪੇਸ਼ ਕੀਤਾ । ਪਾਰਟੀ ਨੇ ਇਸ ਮਾਮਲੇ ‘ਤੇ ਅੱਗੇ ਵੱਧਣ ਅਤੇ ਮੁਆਫੀ ਮੰਗਣ ਦਾ ਸੰਕਲਪ ਜਤਾਇਆ ਹੈ। ਦਸਤਾਵੇਜ਼ ‘ਚ ਇਹ ਵੀ ਆਖਿਆ ਗਿਆ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੇ ਅਤੀਤ ‘ਚ ਹੋਏ ਅਨਿਆਂ ਦੀ ਜਾਂਚ ਲਈ ਇਕ ਜਸਟਿਸ ਦੀ ਅਗਵਾਈ ਵਾਲੀ ਕਮੇਟੀ ਬਣਾਵੇਗੀ। ਇਸ ਤੋਂ ਇਲਾਵਾ ਅਪਰੇਸ਼ਨ ਬਲੂ-ਸਟਾਰ ‘ਚ ਦੇਸ਼ ਦੀ ਭੂਮਿਕਾ ਦੀ ਸਮੀਖਿਆ ਵੀ ਕੀਤੀ ਜਾਵੇਗੀ। ਘੋਸ਼ਣਾ ਪੱਤਰ ਦਾ ਸਿਰਲੇਖ ਹੈ, ‘ਇਟਸ ਟਾਈਮ ਫਾਰ ਰੀਅਲ ਚੇਂਜ’।

Share this Article
Leave a comment