ਬ੍ਰਿਟੇਨ ਨੇ ਵੈਕਸੀਨ ਲਗਾਉਣ ਦੀ ਅਜਿਹੀ ਰਣਨੀਤੀ ਅਪਣਾ ਕੇ ਬਚਾਈ 42,000 ਬਜ਼ੁਰਗਾਂ ਦੀ ਜਾਨ

TeamGlobalPunjab
2 Min Read

ਲੰਦਨ: ਕੋਰੋਨਾ ਵੈਕਸੀਨ ਦੀਆਂ ਖੁਰਾਕਾ ਵਿਚਾਲੇ ਗੈਪ ਵਧਾਉਣ ਦੀ ਰਣਨੀਤੀ ਅਪਣਾ ਕੇ ਬ੍ਰਿਟੇਨ ਨੇ ਹੁਣ ਤੱਕ 42,000 ਬਜ਼ੁਰਗਾਂ ਦੀ ਜਾਨ ਬਚਾਈ ਹੈ। ਨੈਸ਼ਨਲ ਹੈਲਥ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਤੋਂ ਮਿਲੇ ਲਾਭ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ। ਬ੍ਰਿਟੇਨ ‘ਚ ਕੋਰੋਨਾ ਰੋਕੂ ਟੀਕੇ ਦੀਆਂ ਦੋ ਖੁਰਾਕਾਂ 12 ਹਫ਼ਤੇ ਦੇ ਫ਼ਰਕ ਨਾਲ ਲਗਾਈ ਜਾ ਰਹੀਆਂ ਹਨ, ਜਿਸ ਦੇ ਨਾਲ ਦੇਸ਼ ‘ਚ ਤੇਜ਼ੀ ਨਾਲ ਸੰਕਰਮਣ ਦਰ ਘਟੀ ਹੈ।

ਨੈਸ਼ਨਲ ਹੈਲਥ ਇੰਗਲੈਂਡ ਦੇ ਅੰਕੜਿਆਂ ਮੁਤਾਬਕ 65 ਸਾਲ ਤੋਂ ਵੱਧ ਉਮਰ ਦੇ 11,700 ਲੋਕਾਂ ਦੀ ਜਾਨ ਬਚਾਉਣ ਲਈ ਟੀਕੇ ਦੀ ਪਹਿਲੀ ਖੁਰਾਕ ਨੇ ਵੱਡੀ ਭੂਮਿਕਾ ਨਿਭਾਈ। ਇਸ ਦੇ ਨਾਲ ਹੀ 33 ਹਜ਼ਾਰ ਬਜ਼ੁਰਗਾਂ ਦੇ ਹਸਪਤਾਲ ‘ਚ ਭਰਤੀ ਹੋਣ ਦਾ ਖ਼ਤਰਾ ਘਟ ਗਿਆ। ਯਾਨੀ ਜੇਕਰ ਇਨ੍ਹਾਂ ਬਜ਼ੁਰਗਾਂ ਨੇ ਟੀਕੇ ਦੀ ਇੱਕ ਖੁਰਾਕ ਨਹੀਂ ਲਈ ਹੁੰਦੀ ਤਾਂ ਉਨ੍ਹਾਂ ਦੇ ਸੰਕਰਮਿਤ ਹੋਣ ਦਾ ਖਦਸ਼ਾ ਸੀ। ਇਨ੍ਹਾਂ ਅੰਕੜਿਆਂ ਵਿਚ ਸਕਾਟਲੈਂਡ, ਵੇਲਜ਼ ਅਤੇ ਆਇਰਲੈਂਡ ਦੇ ਅੰਕੜਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਕਿਉਂਕਿ ਇੱਥੇ ਦੀਆਂ ਸਥਾਨਕ ਸਰਕਾਰਾਂ  ਦੀਆਂ ਆਪਣੀਆਂ ਨੀਤੀਆਂ ਹਨ।

ਬ੍ਰਿਟੇਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਵਿੱਚ ਅੰਤਰ ਨੂੰ ਇੱਕ ਮਹੀਨੇ ਤੋਂ ਵਧਾ ਕੇ ਤਿੰਨ ਮਹੀਨੇ ਕਰ ਦਿੱਤਾ ਸੀ। ਇਸ ਰਣਨੀਤੀ ਨੂੰ ਅਪਨਾਉਣ ਨਾਲ ਬ੍ਰਿਟੇਨ ‘ਚ ਵੈਕਸੀਨ ਦੀ ਘਾਟ ਦਾ ਸੰਕਟ ਨਹੀਂ ਗਹਿਰਾਇਆ ਅਤੇ ਤੇਜ਼ੀ ਨਾਲ ਲੋਕਾਂ ਨੂੰ ਪਹਿਲੀ ਖੁਰਾਕ ਮਿਲਦੀ ਰਹੀ। ਹੁਣ ਤੱਕ ਇੱਥੇ 2 ਤਿਹਾਈ ਨੌਜਵਾਨਾਂ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖ਼ੁਰਾਕ ਮਿਲ ਚੁੱਕੀ ਹੈ।

Share this Article
Leave a comment