ਬ੍ਰਿਟੇਨ : ਹਾਦਸੇ ‘ਚ ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਕਾਫਲੇ ਦੀਆਂ ਕਾਰਾਂ ਆਪਸ ਵਿੱਚ ਟਕਰਾਈਆਂ

TeamGlobalPunjab
1 Min Read

ਲੰਦਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਕ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਏ। ਦਰਅਸਲ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕਾਰ ਲੰਦਨ ‘ਚ ਸੰਸਦ ਦੇ ਬਾਹਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਇੱਕ ਪ੍ਰਦਰਸ਼ਨਕਾਰੀ ਅਚਾਨਕ ਉਨ੍ਹਾਂ ਦੇ ਕਾਫਲੇ ਵੱਲ ਭੱਜਿਆ। ਇਸ ਦੌਰਾਨ ਪ੍ਰਧਾਨ ਮੰਤਰੀ ਜਾਨਸਨ ਦੇ ਕਾਫਲੇ ਦੀਆਂ ਕਈ ਕਾਰਾਂ ਆਪਸ ਵਿੱਚ ਟਕਰਾ ਗਈਆਂ। ਡਾਉਨਿੰਗ ਸਟ੍ਰੀਟ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪੀਐਮਕਿਊ ਸੈਸ਼ਨ ਤੋਂ ਬਾਅਦ ਆਪਣੇ ਕਾਫਲੇ ਨਾਲ ਹਾਊਸ ਆਫ ਕਾਮਨਜ਼ ਤੋਂ ਨਿਕਲੇ ਸਨ। ਇਸ ਘਟਨਾ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਸ਼ਾਮਲ ਸੁਰੱਖਿਆ ਵਾਹਨ ‘ਚੋਂ ਇੱਕ ਸਿਲਵਰ ਜੈਗੁਆਰ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਦੋਂ ਉਸ ਦੇ ਡਰਾਈਵਰ ਨੇ ਕਾਫਲੇ ਵੱਲ ਆ ਰਹੇ ਪ੍ਰਦਰਸ਼ਨਕਾਰੀਆਂ ਨੂੰ ਦੇਖ ਕੇ ਬ੍ਰੇਕ ਲਗਾ ਦਿੱਤੀ।

ਕਾਫਲੇ ਸਾਹਮਣੇ ਆਏ ਪ੍ਰਦਰਸ਼ਨਕਾਰੀ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਵੈਸਟਮਿੰਸਟਰ ਦੇ ਕੋਲੋਂ ਫੜ੍ਹ ਕੇ ਗ੍ਰਿਫਤਾਰ ਕਰ ਲਿਆ।

Share this Article
Leave a comment