ਵਿਆਹ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਦੁਲਹਣ ਨੇ ਮਹਿਮਾਨਾਂ ਲਈ ਰੱਖੀ ਐਂਟਰੀ ਫੀਸ

TeamGlobalPunjab
3 Min Read

ਵਾਸ਼ਿੰਗਟਨ: ਆਮਤੌਰ ‘ਤੇ ਵਿਆਹਾਂ ‘ਚ ਸ਼ਾਮਲ ਹੋਣ ਲਈ ਮਹਿਮਾਨਾਂ ਨੂੰ ਕਾਰਡ ਭੇਜਿਆ ਜਾਂਦਾ ਹੈ ਜਾਂ ਉਨ੍ਹਾਂ ਨੂੰ ਫੋਨ ਕਰ ਕੇ ਸੱਦਾ ਦਿੱਤਾ ਜਾਂਦਾ ਹੈ। ਜੇਕਰ ਵਿਆਹ ਹਾਈ-ਫਾਈ ਹੋਵੇ ਤਾਂ ਮਹਿਮਾਨਾਂ ਨੂੰ ਕਾਰਡ ਦੇ ਨਾਲ ਐਂਟਰੀ ਲਈ ਕਿਹਾ ਜਾਂਦਾ ਹੈ ਪਰ ਕੀ ਕਦੇ ਤੁਸੀਂ ਅਜਿਹਾ ਸੁਣਿਆ ਹੈ ਕਿ ਵਿਆਹ ਵਿੱਚ ਸ਼ਾਮਿਲ ਹੋਣ ਲਈ ਮਹਿਮਾਨਾਂ ਤੋਂ ਐਂਟਰੀ ਫੀਸ ਮੰਗੀ ਗਈ ਹੋਵੇ? ਇਹ ਸੁਣਨ ਵਿੱਚ ਅਜੀਬ ਤਾਂ ਲਗਦਾ ਹੈ ਪਰ ਅਮਰੀਕਾ ਵਿੱਚ ਕੁੱਝ ਅਜਿਹਾ ਹੀ ਹੋਇਆ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਇੱਥੇ ਇੱਕ 26 ਸਾਲਾ ਦੀ ਮਹਿਲਾ ਨੇ ਆਪਣੇ ਵਿਆਹ ‘ਚ ਸ਼ਾਮਿਲ ਹੋਣ ਨੂੰ ਲੈ ਕੇ ਮਹਿਮਾਨਾਂ ਲਈ ਐਂਟਰੀ ਫੀਸ ਰੱਖੀ ਅਤੇ ਉਹ ਵੀ 50 ਡਾਲਰ ਯਾਨੀ ਲਗਭਹ 3500 ਰੁਪਏ। ਅਜਿਹਾ ਕਰਨ ਦੇ ਪਿੱਛੇ ਉਸ ਦਾ ਇਹ ਕਹਿਣਾ ਸੀ ਕਿ ਫੀਸ ਇਸ ਲਈ ਰੱਖੀ ਗਈ ਤਾਂਕਿ ਵਿਸ਼ੇਸ਼ ਮਹਿਮਾਨ ਸੂਚੀ ਬਣਾਈ ਜਾਵੇ ਅਤੇ ਵਿਆਹ ਵਿੱਚ ਆਉਣ ਲਈ ਮਹਿਮਾਨਾਂ ਨੂੰ ਲਾਈਨ ਵਿੱਚ ਨਾ ਲਗਣਾ ਪਵੇ। ਇਸ ਤੋਂ ਇਲਾਵਾ ਉਹ ਚਾਹੁੰਦੀ ਸੀ ਕਿ ਵਿਆਹ ਵਿੱਚ ਉਸ ਦੇ ਜਿੰਨੇ ਖਰਚ ਹੋਏ, ਉਹ ਉਸ ਨੂੰ ਵਾਪਸ ਪਾ ਸਕਣ।

- Advertisement -

ਲਾੜੀ ਦੀ ਚਚੇਰੀ ਭੈਣ ਡੈਂਟੀ ਸ਼ੀਪ (19) ਨੇ ਸੋਸ਼ਲ ਮੀਡੀਆ ਰੈਡਿਟ ‘ਤੇ ਇਹ ਅਜੀਬੋਗਰੀਬ ਜਾਣਕਾਰੀ ਸਾਂਝੀ ਕੀਤੀ ਹੈ। ਉਸਨੇ ਦੱਸਿਆ ਕਿ ਵਿਆਹ ਵਾਲੀ ਲੜਕੀ ਰਿਸ਼ਤੇ ਵਿੱਚ ਉਸਦੀ ਭੈਣ ਲੱਗਦੀ ਹੈ। ਐਤਵਾਰ ਨੂੰ ਉਸਦਾ ਵਿਆਹ ਸੀ ਪਰ ਉਸਤੋਂ ਪਹਿਲਾਂ ਉਸਨੇ ਐਲਾਨ ਕੀਤਾ ਸੀ ਕਿ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਐੰਟਰੀ ਫੀਸ ਵੱਜੋਂ 50 ਡਾਲਰ ਯਾਨੀ ਲਗਭਗ 3500 ਰੁਪਏ ਦੇਣੇ ਪੈਣਗੇ। ਉਸ ਦਾ ਕਹਿਣਾ ਸੀ ਕਿ ਮਹਿਮਾਨ ਵਿਆਹ ਤੋਂ ਪਹਿਲਾਂ ਵੀ ਪੈਸੇ ਦੇ ਸਕਦੇ ਹਨ, ਤਾਂਕਿ ਵਿਸ਼ੇਸ਼ ਮਹਿਮਾਨ ਸੂਚੀ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ, ਜਿਸ ਦੇ ਨਾਲ ਉਨ੍ਹਾਂ ਨੂੰ ਵਿਆਹ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾਂ ਆਵੇ।

ਡੈਂਟੀ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਨੂੰ ਕਿਹਾ ਕਿ ਜੇਕਰ ਉਹ ਅਜਿਹਾ ਕਰਦੀ ਹੈ ਤਾਂ ਉਹ ਵਿਆਹ ਵਿੱਚ ਨਹੀਂ ਆ ਪਾਏਗੀ, ਕਿਉਂਕਿ ਇਹ ਠੀਕ ਨਹੀਂ ਹੈ। ਇਹ ਮਹਿਮਾਨਾਂ ਦੀ ਬੇਇਜ਼ਤੀ ਹੈ। ਇਸ ਦੇ ਬਾਅਦ ਉਸਨੇ ਇਹ ਗੱਲ ਆਪਣੇ ਅੰਕਲ-ਆਂਟੀ ਨੂੰ ਦੱਸੀ ਤਾਂ ਉਨ੍ਹਾਂਨੇ ਕਿਹਾ ਕਿ ਉਹ ਉਸਦੀ ਐਂਟਰੀ ਫੀਸ ਭਰ ਦੇਣਗੇ ਪਰ ਉਸਨੇ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਲਾੜੀ ਨੂੰ ਖੂਬ ਟਰੋਲ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਵਿਆਹ ਦਾ ਵੀ ਖਰਚ ਨਹੀਂ ਚੱਕ ਸਕਦੀ ਹੈ ਤਾਂ ਉਸ ਨੂੰ ਵਿਆਹ ਕਰਵਾਉਣ ਦਾ ਕੋਈ ਹੱਕ ਨਹੀਂ ਹੈ। ਮਹਿਮਾਨਾਂ ਤੋਂ ਐਂਟਰੀ ਫੀਸ ਮੰਗਣਾ ਗਲਤ ਹੈ ਅਤੇ ਇਹ ਉਨ੍ਹਾਂ ਦੇ ਨਾਲ ਇੱਕ ਗੰਦਾ ਮਜ਼ਾਕ ਹੈ। ਇੱਕ ਯੂਜ਼ਰ ਦਾ ਕਹਿਣਾ ਸੀ ਕਿ ਲਾੜਾ-ਲਾੜੀ ਨੂੰ ਉਪਹਾਰ ਦੇਣਾ ਇੱਕ ਪਰੰਪਰਾ ਹੈ ਪਰ ਇਸ ਤਰ੍ਹਾਂ ਆਪਣੇ ਹੀ ਦੋਸਤਾਂ, ਪਰਿਵਾਰ ਦੇ ਲੋਕਾਂ ਤੇ ਕਰੀਬੀਆਂ ਤੋਂ ਵੈਡਿੰਗ ਐਂਟਰੀ ਫੀਸ ਮੰਗਣਾ ਬਿਲਕੁਲ ਵੀ ਠੀਕ ਨਹੀਂ ਹੈ।

- Advertisement -
Share this Article
Leave a comment