ਨਿਊ ਮੈਕਸੀਕੋ : ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਨਸਨ ਪੁਲਾੜ ਦੀ ਇਤਿਹਾਸਕ ਉਡਾਣ ਲਈ ਰਵਾਨਾ ਹੋ ਚੁੱਕੇ ਹਨ । ਉਹ ‘ਵਰਜਿਨ ਗੈਲੈਕਟਿਕ ਰਾਕੇਟ ਜਹਾਜ਼’ ਰਾਹੀਂ ਪੁਲਾੜ ਦੀ ਯਾਤਰਾ ਕਰ ਰਹੇ ਹਨ। ਉਹ ਪੁਲਾੜ ਦੇ ਕਿਨਾਰੇ ਤਕ ਯਾਤਰਾ ਕਰਨਗੇ।
ਲਾਂਚ ਦਾ ਸਮਾਂ ਖਰਾਬ ਮੌਸਮ ਦੇ ਕਾਰਨ ਡੇਢ ਘੰਟਾ ਅੱਗੇ ਪਾਇਆ ਗਿਆ ਸੀ । ਇਸ ਤੋਂ ਬਾਅਦ ਰਾਤ ਲਗਭਗ 8.10 ਵਜੇ (ਭਾਰਤੀ ਸਮੇਂ ਅਨੁਸਾਰ) ਜਹਾਜ਼ ਨੇ ਉਡਾਣ ਭਰੀ। ਵਰਜਿਨ ਸਮੂਹ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ।
ਵਰਜਿਨ ਗੈਲੈਕਟਿਕ ਲਾਂਚਿੰਗ ਦੇ LIVE ਨੂੰ ਇਨ੍ਹਾਂ ਲਿੰਕ ਰਾਹੀਂ ਵੇਖਿਆ ਜਾ ਸਕਦਾ ਹੈ।
https://twitter.com/i/broadcasts/1YqKDeqvybLGV?s=08