ਦੁਬਈ : ਸੰਯੁਕਤ ਅਰਬ ਅਮੀਰਾਤ (UAE) ਵਿਖੇ ਚੱਲ ਰਹੀ ਏਸ਼ੀਆਈ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇੱਕ ਹੋਰ ਗੋਲਡ ਮੈਡਲ ਜਿੱਤਣ ਦਾ ਸੁਪਨਾ ਉਸ ਵੇਲੇ ਅਧੂਰਾ ਰਹਿ ਗਿਆ ਜਦੋਂ ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀ ਕਾਮ ਫਾਈਨਲ ਵਿੱਚ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਮਾਮੂਲੀ ਫ਼ਰਕ ਨਾਲ ਮੈਚ ਨਹੀਂ ਜਿੱਤ ਸਕੀ। ਮੇਰੀ ਕਾਮ ਨੇ ਬੇਹੱਦ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ।
ਐਮਸੀ ਮੈਰੀਕਾਮ ਐਤਵਾਰ ਨੂੰ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 51 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਕਜ਼ਾਕਿਸਤਾਨ ਦੀ ਨਾਜ਼ਿਮ ਕਿਜੈਬੇਬੇ ਖਿਲਾਫ ਇੱਕ ਤਿੱਖੇ ਫੈਸਲਾਕੁੰਨ ਮੈਚ ਨੂੰ ਜਿੱਤ ਨਹੀਂ ਸਕੀ । ਹਾਲਾਂਕਿ ਮੈਰੀ ਕਾਮ ਨੇ ਪੂਰੇ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ।
ਭਾਰਤੀ ਸਟਾਰ ਮੁੱਕੇਬਾਜ਼ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਦੱਸਣਯੋਗ ਹੈ ਕਿ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਵੀਰਵਾਰ ਨੂੰ ਸੈਮੀਫਾਈਨਲ ਵਿੱਚ ਲੂਟਸੈਖਨ ਅਲੈਂਟਸੈੱਟਸੇਗ ਨੂੰ ਹਰਾਇਆ ਸੀ।