ਜੰਡਿਆਲਾ ਗੁਰੂ : ਇਸ ਵੇਲੇ ਦੀ ਵੱਡੀ ਖ਼ਬਰ ਇਥੇ ਦੇ ਪਿੰਡ ਜਾਣੀਆਂ ਤੋਂ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਥੇ ਨਸ਼ਾ ਤਸਕਰਾਂ ਵਲੋਂ ਮੌਜੂਦਾ ਸਰਪੰਚ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ । ਇਹ ਹਮਲਾ ਇਨਾ ਭਿਆਨਕ ਸੀ ਕਿ ਇਸ ਵਿਚ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਮਲੇ ਵਿਚ ਸਰਪੰਚ ਸਿਕੰਦਰ ਬੀਰ ਸਿੰਘ ਦੇ ਵੀ ਗੋਲੀ ਲੱਗੀ ਹੈ । ਪਰ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੇ ਇਹ ਗੋਲੀ ਲੱਤ ਵਿੱਚ ਲੱਗੀ ਜਦੋ ਕਿ ਦੂਸਰੇ ਵਿਅਕਤੀ ਦੇ ਇਹ ਗੋਲੀ ਪੈਰ ਵਿੱਚ ਵੱਜੀ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ 2 ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਦੱਸ ਦੇਈਏ ਕਿ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਨਸ਼ੇ ਦਾ ਲੱਕ ਤੋੜਨ ਦਾ ਦਾਅਵਾ ਕੀਤਾ ਜਾਂਦਾ ਹੈ ਜਦੋ ਕਿ ਹਰ ਦਿਨ ਨਸ਼ੇੜੀਆਂ ਦੇ ਕਾਰਨਾਮੇ ਮੀਡਿਆ ਦੀਆਂ ਖਬਰਾਂ ਦਾ ਸ਼ਿੰਗਾਰ ਬਣਦੇ ਹੀ ਰਹਿੰਦੇ ਹਨ। ਇਥੇ ਹੀ ਬੱਸ ਨਹੀਂ ਕਰਫਿਊ ਦੌਰਾਨ ਕੁਝ ਅਜਿਹੀਆਂ ਵੀਡੀਓ ਵੀ ਵਾਇਰਲ ਹੋਈਆਂ ਹਨ ਜਿਸ ਵਿਚ ਪੁਲਿਸ ਪ੍ਰਸਾਸ਼ਨ ਤੇ ਹੀ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਹਨ । ਪਰ ਉਨ੍ਹਾਂ ਵੀਡੀਓਜ਼ ਦੀ ਸਚਾਈ ਜਾਂਚ ਦਾ ਵਿਸ਼ਾ ਹੈ।
BREAKING NEWS : ਕਰਫਿਊ ਦੌਰਾਨ ਸ਼ਰੇਆਮ ਚਲੀਆਂ ਗੋਲੀਆਂ, 2 ਜ਼ਖਮੀ
Leave a Comment
Leave a Comment